8ਗਰੈਂਡੇ ਪਰੇਰੀ— ਮੰਗਲਵਾਰ ਨੂੰ ਅਲਬਰਟਾ ਦੇ ਸ਼ਹਿਰ ਗਰੈਂਡੇ ਪਰੇਰੀ ‘ਚ ਪਏ ਤੇਜ਼ ਮੀਂਹ ਕਾਰਨ ਇੱਥੇ ਹੜ੍ਹ ਆ ਗਿਆ ਹੈ, ਜਿਸ ਕਾਰਨ ਸਰਕਾਰ ਨੇ ਇੱਥੇ ਸੰਕਟਕਾਲ ਅਲਰਟ ਘੋਸ਼ਿਤ ਕੀਤਾ ਹੈ ਅਤੇ ਲੋਕਾਂ ਨੂੰ ਅਜਿਹੇ ਹਾਲਾਤਾਂ ‘ਚ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਸ ਬਾਰੇ ਸੰਕਟਕਾਲ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਰੀਆਂ ਥਾਵਾਂ ਤੋਂ ਹੜ੍ਹਾਂ ਨਾਲ ਸੰਬੰਧਤ ਫੋਨ ਆਏ, ਜਿਸ ਤੋਂ ਬਾਅਦ ਹੀ ਇਹ ਸੰਕਟਕਾਲ ਦੀ ਘੋਸ਼ਣਾ ਕੀਤੀ ਗਈ ਹੈ। ਉੱਧਰ ਮੀਂਹ ਅਤੇ ਇਸ ਤੋਂ ਬਾਅਦ ਦੇ ਹਾਲਾਤਾਂ ਬਾਰੇ ਗੱਲਬਾਤ ਕਰਦਿਆਂ ਇਲਾਕੇ ਦੀ ਰਹਿਣ ਵਾਲੀ ਨਿਕੋਲ ਪੋਲਾਰਡ ਨਾਮੀ ਔਰਤ ਨੇ ਦੱਸਿਆ ਕਿ ਤੇਜ਼ ਮੀਂਹ ਤੋਂ ਕੁਝ ਸਮੇਂ ਬਾਅਦ ਸ਼ਹਿਰ ਅੰਦਰ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਸੀ। ਉਸ ਨੇ ਦੱਸਿਆ ਕਿ ਪਾਰਕਾਂ, ਸੜਕਾਂ ਅਤੇ ਉਨ੍ਹਾਂ ‘ਤੇ ਖੜ੍ਹੀਆਂ ਗੱਡੀਆਂ ਸਭ ਪਾਣੀ ‘ਚ ਡੁੱਬੀਆਂ ਦਿਖਾਈ ਦੇ ਰਹੀਆਂ ਸਨ। ਨਿਕੋਲ ਮੁਤਾਬਕ ਉਹ ਇੱਥੇ ਪਿਛਲੇ 10 ਸਾਲਾਂ ਤੋਂ ਰਹਿ ਰਹੀ ਹੈ ਪਰ ਉਸ ਨੇ ਮੀਂਹ ਕਾਰਨ ਇਸ ਤਰ੍ਹਾਂ ਦੇ ਹਾਲਤ ਅੱਜ ਤੱਕ ਨਹੀਂ ਦੇਖੇ।

LEAVE A REPLY