6ਯਾਰਕਟਨ :  ਸਸਕੈਚਵਨ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। 41 ਸਾਲਾ ਕ੍ਰਿਸਟੋਫਰ ਹੇਅਰ ਨਾਮੀ ਇਸ ਵਿਅਕਤੀ ਦੇ ਇਹ ਦੋਸ਼ ਲੱਗੇ ਹਨ ਕਿ ਉਹ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀਆਂ ਦੇ ਰਿਹਾ ਸੀ। ਪੁਲਸ ਅਫਸਰਾਂ ਨੇ ਦੱਸਿਆ ਕਿ ਜਾਂਚਕਰਤਾਵਾਂ ਨੂੰ ਮਾਰਚ ਅਤੇ ਜੁਲਾਈ ‘ਚ ਇਸ ਮਾਮਲੇ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਰਵਾਈ ਕਰਦਿਆਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਕ੍ਰਿਸਟੋਫਰ ਨੂੰ ਉੱਤਰ-ਪੂਰਬ ਰੇਜੀਨਾ ਵਿਖੇ ਸਥਿਤ ਉਸ ਦੇ ਘਰ ਤੋਂ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਘਰੋਂ ਬਹੁਤ ਸਾਰੇ ਬਿਜਲਈ ਉਪਕਰਣਾਂ ਨੂੰ ਜ਼ਬਤ ਕਰ ਲਿਆ। ਉਸ ਨੂੰ 8 ਅਗਸਤ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

LEAVE A REPLY