2ਕਾਠਮੰਡੂ : ਨੇਪਾਲ ਦੇ ਨਵੇਂ ਨਿਯੁਕਤ ਪੀਐਮ ਤੇ ਮਾਓਵਾਦੀ ਮੁਖੀ ਪੁਸ਼ਪ ਦਹਿਲ ਕਮਲ ਪ੍ਰਚੰਡ ਨੇ ਨੇਪਾਲ ਨੂੰ ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਵਧਾਉਣ ਦਾ ਵਾਅਦਾ ਕੀਤਾ ਹੈ। ਉਨਾਂ ਇਹ ਵਾਅਦਾ ਸਹੂੰ ਚੁੱਕਣ ਦੇ ਬਾਅਦ ਨੇਪਾਲ ਦੇ ਲੋਕਾਂ ਨਾਲ ਕੀਤਾ ਤੇ ਕਿਹਾ ਕਿ ਉਹ ਹਰ ਹਾਲ ਵਿੱਚ ਨੇਪਾਲ ਦੇ ਵਿਕਾਸ ਕੰਮਾ ਲਈ ਵਚਨਬੱਧ ਰਹਿਣਗੇ ਤੇ ਸਾਰੇ ਮੁਲਕਾਂ ਨਾਲ ਸਹਿਯੋਗ ਦੀ ਅਪੀਲ ਕਰਨਗੇ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਦੇਸ਼ ਦੇ ਸਾਂਸਦਾ ਨੇ ਦੂਜੀ ਵਾਰੀ ਪੀਐਮ ਅਹੁਦੇ ਵਾਸਤੇ ਉਨਾਂ ਨੂੰ ਨਿਰਵਿਰੋਧ ਚੁਣਿਆ ਸੀ। ਪਹਿਲੀ ਵਾਰੀ ਉਹ 2008-09 ਵੱਚ ਕੁਛ ਸਮੇਂ ਵਾਸਤੇ ਪੀਐਮ ਬਣੇ ਸਨ।
ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਰਾਸ਼ਟਰਪਤੀ ਭਵਨ ਵਿੱਚ ਸੀਪੀਐਨ ਮਾਓਵਾਦੀ ਸੈਂਟਰ ਦੇ 61 ਸਾਲਾ ਨੇਤਾ ਨੂੰ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਚੁਕਾਈ। ਇਹ ਸਹੁੰ ਚੁੱਕ ਸਮਾਗਮ ਦੇ ਨਾਲ ਹੀ ਪ੍ਰਚੰਡ ਓਪਚਾਰਿਕ ਤੋਰ ‘ਤੇ ਦੇਸ਼ ਦੇ 39ਵੇਂ ਪੀਐਮ ਬਣ ਗਏ। ਪ੍ਰਚੰਡ ਦੀ 6 ਮੈਂਬਰੀ ਕੈਬੀਨੇਟ ਵਿੱਚ ਦੋ ਉਪ ਪ੍ਰਧਾਨਮੰਤਰੀ ਸ਼ਾਮਲ ਹਨ। ਕੈਬੀਨੇਟ ਵਿੱਚ ਉਪ ਪ੍ਰਧਾਨਮੰਤਰੀ ਮਾਓਵਾਦੀ ਨੇਤਾ ਕ੍ਰਿਸ਼ਨ ਬਹਾਦੁਰ ਮਹਿਰਾ ਕੋਲ ਵਿੱਤ ਮੰਤਰਾਲੈ ਜਦਕਿ ਨੇਪਾਲੀ ਕਾਂਗਰਸ ਦੇ ਨੇਤਾ ਉਪ ਪ੍ਰਧਾਨਮੰਤਰੀ ਬਿਮਲੇਂਦਰ ਨਿਧੀ ਕੋਲ ਗ੍ਰਹਿ ਮੰਤਰਾਲੈ ਹਨ।

LEAVE A REPLY