6ਕੋਕਰਾਝਾਰ : ਹੇਠਲੇ ਅਸਮ ਦੇ ਕੋਕਰਾਝਾਰ ਵਿਖੇ ਇਕ ਬਜਾਰ ਵਿੱਚ ਦਿਨ ਦਿਹਾੜੇ ਗੋਲੀਬਾਰੀ ਤੇ ਗ੍ਰੇਨੇਡ ਹਮਲੇ ਦੀ ਸੂਚਨਾ ਪ੍ਰਾਪਤ ਹੋਈ ਹੈ। ਲਗਭਗ 1 ਘੰਟੇ ਤੱਕ ਅੱਤਵਾਦ ਮਚਾਉਣ ਵਾਲੇ ਅੱਤਵਾਦੀਆਂ ਨੂੰ ਪੁਲੀਸ ਫੋਰਸਾਂ ਨੇ ਮਾਰ ਸੁਟਿਆ। ਸੁਰੱਖਿਆ ਫੋਰਸ ਨੇ ਇਲਾਕੇ ਵਿੱਚ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਘਟਨਾ ਵਿੱਚ ਅਜੇ ਤੱਕ 14 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁਕੀ ਹੈ। ਉਥੇ ਗੋਲੀਬਾਰੀ ਵਿੱਚ ਇਕ ਨਵਜਾਤ ਬੱਚੇ ਸਮੇਤ 13 ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ। ਉਥੇ ਕਈ ਦੁਕਾਨਾਂ ਵਿੱਚ ਗ੍ਰੇਨੇਡ ਹਮਲੇ ਦੇ ਚਲਦੇ ਅੱਗ ਲੱਗ ਗਈ ਹੈ। ਪੂਰੇ ਇਲਾਕੇ ਨੂੰ ਪੁਲੀਸ, ਸੈਨਾ ਤੇ ਕਮਾਂਡੋ ਨੇ ਘੇਰ ਰੱਖਿਆ ਹੈ। ਘਟਨਾ ਸਥਾਨ ‘ਤੇ ਪੁਲੀਸ ਤੇ ਸੈਨਾ ਦੇ ਆਲਾ ਅਧਿਕਾਰੀ ਮੌਜੂਦ ਹਨ ਤੇ ਪੂਰੀ ਕਾਰਵਾਈ ‘ਤੇ ਨਜ਼ਰ ਰੱਖੇ ਹਨ। ਮਾਰੇ ਗਏ  ਅੱਤਵਾਦੀਆਂ ਤੋਂ ਸਵਚਾਲਿਤ ਹਥਿਆਰ, ਗ੍ਰੇਨੇਡ ਤੇ ਹੋਰ ਸਮਾਗਰੀ ਬਰਾਮਦ ਕੀਤੀ ਗਈ ਹੈ।
ਹੇਠਲੇ ਅਸਮ ਦੇ ਕੋਕਰਾਝਾਰ ਜਿਲੇ ਦੇ ਬਾਲਾਜਾਨ ਤਿਨਾਲੀ ਵਿੱਚ ਦੁਪਹਿਰ 12.30 ਵਜੇ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਮਚ ਗਈ।  ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ ਤੇ ਗ੍ਰੇਨੇਡ ਹਮਲੇ ਵਿੱਚ ਪੰਜ ਲੋਕਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਧਿਆਨ ਹੋਵੇ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਬਜਾਰ ਵਿੱਚ ਕਾਫੀ ਗਿਣਤੀ ਵਿੱਚ ਲੋਕ ਮੌਜੂਦ ਸਨ। ਇਸ ਸਬੰਧੀ ਪੁਲੀਸ ਨੇ ਅਜੇ ਕੁਛ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

LEAVE A REPLY