4ਨਵੀਂ ਦਿੱਲੀ : ਸ਼ੁਕਰਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਾਰਕ ਸਨਮੇਲਨ ਦੌਰਾਨ ਗ੍ਰਹਿ ਮੰਤਰੀਆਂ ਦੀ ਬੈਠਕ ਬਾਰੇ ਰਾਜਸਭਾ ਵਿੱਚ ਖੁਲਕੇ ਚਰਚਾ ਕੀਤੀ ਤੇ ਕਿਹਾ ਕਿ ਭਾਸ਼ਣ ਦੌਰਾਨ ਹੋਏ ਬਲੈਕ ਆਉਟ ਦੀ ਜਾਣਕਾਰੀ ਉਨਾਂ ਨੂੰ ਬਿਲਕੁਲ ਵੀ ਨਹੀਂ  ਸੀ ਮਗਰ ਇਸ ਸਬੰਧੀ ਮਾਮਲੇ ਦੀ ਪੂਰੀ ਜਾਂਚ ਜ਼ਰੂਰ ਹੋਵੇਗੀ। ਉਨਾਂ ਮੰਨਿਆ ਕਿ ਉਨਾਂ ਨੂੰ ਪ੍ਰੋਗਰਾਮ ਦੇ ਪ੍ਰੋਟੋਕਾਲ ਮਾਨਦੰਢਾ ਬਾਰੇ ਜਾਣਕਾਰੀ ਨਹੀਂ ਸੀ। ਮਗਰ ਉਹ ਇਸ ਬਾਰੇ ਵਿਦੇਸ਼ ਮੰਤਰਾਲੈ ਨਾਲ ਗੱਲ ਜਰੂਰ ਕਰਨਗੇ। ਅਜੇ ਉਹ ਇਸ ਸਬੰਧੀ ਕੁਛ ਨਹੀਂ ਕਹਿ ਸਕਦੇ। ਉਨਾਂ ਕਿਹਾ ਕਿ ਮੈਂ ਉਹ ਹੀ ਕੀਤਾ ਜੋ ਕਰ ਸਕਦਾ ਸੀ। ਰਾਜ ਸਭਾ ਵਿੱਚ ਸਾਰੇ ਸਾਂਸਦਾ ਨੇ ਇਸ ਮੁੱਦੇ ਨੂੰ ਗੰਭੀਰ ਦੱਸਿਆ ਤੇ ਜਾਂਚ ਦੀ ਮੰਗ ਕੀਤੀ।
ਰਾਜਨਾਥ ਸਿੰਘ ਨੇ ਕਿਹਾ ਉਨਾਂ ਦੇ ਭਾਸ਼ਣ ਨੂੰ ਜਾਣ ਕੇ ਬਲੈਕ ਆਉਟ ਕੀਤਾ ਗਿਆ ਜਾਂ ਨਹੀਂ ਇਹ ਨਹੀਂ ਕਹਿ ਸਕਦਾ ਪਰ ਪਾਕਿ ਅਧਿਕਾਰੀਆਂ ਨੇ ਭਾਰਤੀ ਪੱਤਰਕਾਰਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਸਲਾਮਾਬਾਦ ਵਿੱਚ ਗ੍ਰਹਿ ਮੰਤਰੀਆਂ ਦੀ ਬੈਠਕ ਦੇ ਬਾਅਦ ਦੁਪਹਿਰ ਦਾ ਭੋਜ ਸਬੰਧੀ ਉਨਾਂ ਕਿਹਾ ਭਾਰਤ ਦੀ ਛਾਪ ਮਹਿਮਾਨ ਨਵਾਜੀ ਦੀ ਹੈ ਤੇ ਅਸੀਂ ਇਹ ਛਾਪ ਬਰਕਰਾਰ ਰਖਾਂਗੇ। ਇਹ ਸਹੀ ਸੂਚਨਾ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਨੇ ਸਾਰਿਆਂ ਨੂੰ ਦੁਪਹਿਰ ਭੋਜ ਵਾਸਤੇ ਸੱਦਾ ਦਿੱਤਾ ਸੀ ਪਰ ਉਹ ਆਪ ਹੀ ਗੱਡੀ ‘ਤੇ ਬਹਿ ਕੇ ਚਲੇ ਗਏ। ਮੈਂ ਉਥੇ ਖਾਣਾ ਖਾਣ ਨਹੀਂ ਗਿਆ ਸੀ। ਨਾਲ ਹੀ ਉਨਾਂ ਸਦਨ ਵਿੱਚ ਸਾਰੇ ਮੈਂਬਰਾਂ ਨੂੰ ਅੱਤਵਾਦ ‘ਤੇ ਇਕਜੁਟ ਹੋਣ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕ ਅਸੀਂ ਮੰਨਦੇ ਹਾਂ ਕਿ ਕਈ ਭਾਰਤੀ ਨੇਤਾਵਾਂ ਲੇ ਅੱਤਵਾਦੀ ਘਟਨਾਕ੍ਰਮ ਦੌਰਾਨ ਆਪਣੀ ਜਾਣ ਗੰਵਾਈ ਹੈ ਤੇ ਅਸੀਂ ਵੀ ਵਿਸ਼ਵ ਪੱਧਰ ‘ਤੇ ਅੱਤਵਾਦ ਦੀ ਹੀ ਘੋਰ ਨਿੰਦਾ ਕੀਤੀ। ਜ਼ਿਕਰਯੋਗ ਹੈ ਕਿ ਰਾਜਨਾਥ ਸਿੰਘ ਸਾਰਕ ਸਨਮੇਲਨ ਲਈ ਇਸਲਾਬਾਦ ਗਏ ਸਨ ਤੇ ਉਨਾਂ ਅੱਤਵਾਦ ‘ਤੇ ਪਾਕਿਸਤਾਨ ਨੂੰ ਖਰੀ ਖੋਟੀ ਸੁਣਾਈ ਤੇ ਦੁਪਹਿਰ ਦਾ ਭੋਜ ਨਹੀਂ ਕੀਤਾ। ਬੈਠਕ ਵਿੱਚ ਰਾਜਨਾਥ ਸਿੰਘ ਦੇ ਭਾਸ਼ਣ ਨੂੰ ਬਲੈਕ ਆਉਣ ਕਰਨ ਦੀ ਮੀਡੀਆ ਰਿਪੋਰਟ ਵੀ ਆਈ ਸੀ ਜਿਸਨੂੰ ਬਾਅਦ ਵਿੱਚ ਵਿਦੇਸ਼ ਮੰਤਰਾਲੈ ਵੱਲੋਂ ਖਾਰਿਜ ਕਰ ਦਿੱਤਾ ਗਿਆ।

LEAVE A REPLY