10ਨਵੀ ਦਿੱਲੀ :  ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਰਖਵਾਲੀ ਮੰਤਰੀ ਉਮਾ ਭਾਰਤੀ ਨੇ ਅੱਜ ਕਿਹਾ ਕਿ ਗੰਗਾ ਦੇ ਪਾਣੀ ਦੀ ਨਿਰਮਲਤਾ ਦੀ ਜਾਂਚ ਉਹ ਕਿਸੇ ਪ੍ਰਯੋਗਸ਼ਾਲਾ ‘ਚ ਨਹੀਂ ਕਰਵਾਏਗੀ ਸਗੋਂ ਪ੍ਰਦੂਸ਼ਣ ਕਾਰਨ ਗੰਗਾ ‘ਚੋਂ ਗੁਆਚ ਚੁੱਕੇ ਪਾਣੀ ਵਾਲੇ ਜੀਵਾਂ ਦੇ ਮੁੜ ਤੋਂ ਇਸ ਵਿਚ ਪਰਤ ਆਉਣ ਨੂੰ ਉਹ ਪ੍ਰਦੂਸ਼ਣ ਮੁਕਤ ਗੰਗਾ ਦਾ ਪੈਮਾਨਾ ਮੰਨੇਗੀ।
ਕੁਮਾਰੀ ਭਾਰਤੀ ਨੇ ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਗੰਗਾ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ। ਭਾਰੀ ਪ੍ਰਦੂਸ਼ਣ ਕਾਰਨ ਗੰਗਾ ਨਦੀ ਦੀਆਂ ਡਾਲਫਿਨ ਮੱਛੀਆਂ ਅੰਨ੍ਹੀਆਂ ਹੋ ਚੁੱਕੀਆਂ ਹਨ ਅਤੇ ਉਹ ਸਰੀਰ ਦੇ ਹੋਰ ਸੰਵੇਦੀ ਅੰਗਾਂ ਦੀ ਵਰਤੋਂ ਅੱਖ ਦੇ ਰੂਪ ਵਿਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਦਯੋਗਿਕ ਕਚਰੇ ਅਤੇ ਗੰਦੇ ਨਾਲਿਆਂ ਕਾਰਨ ਇਹ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋਈ ਹੈ ਪਰ ‘ਨਮਾਮਿ ਗੰਗੇ’ ਪਾਜੈਕਟ ਤਹਿਤ ਗੰਗਾ ਦੀ ਸਫਾਈ ਲਈ ਜੋ ਕੰਮ ਕੀਤਾ ਜਾ ਰਿਹਾ ਹੈ ਉਸਦੇ ਕਾਰਨ ਗੰਗਾ ਦੇ ਜਲ ਦੀ ਪਰਖ ਲੈਬਾਰਟਰੀ ਤੋਂ ਨਹੀਂ, ਸਗੋਂ ਗੰਗਾ ਵਿਚ ਰਹਿਣ ਵਾਲੀਆਂ ਡਾਲਫਿਨ, ਗੋਲਡਨ ਫਿਸ਼ ਅਤੇ ਹਿਲਸਾ ਵਰਗੀਆਂ ਮੱਛੀਆਂ ਇਸ ਵਿਚ ਪਰਤ ਆਉਣਗੀਆਂ ਤਾਂ ਉਹ ਮੰਨੇਗੀ ਕਿ ਗੰਗਾ ਪ੍ਰਦੂਸ਼ਣ ਮੁਕਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗੰਗਾ ਨਦੀ ਦੁਨੀਆ ਦੀਆਂ 10 ਬਹੁਤ ਹੀ ਜ਼ਿਆਦਾ ਪ੍ਰਦੂਸ਼ਿਤ ਨਦੀਆਂ ‘ਚੋਂ ਇਕ ਹੈ।

LEAVE A REPLY