8ਨਵੀਂ ਦਿੱਲੀ :  ਪਾਕਿਸਤਾਨ ਸਰਕਾਰ ਕੋਲੋਂ ਭਾਵੇਂ ਹੀ ਆਪਣਾ ਦੇਸ਼ ਨਹੀਂ ਸੰਭਲ ਰਿਹਾ ਹੈ ਪਰ ਉਥੋਂ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਨੇ ਇਕ ਵਾਰ ਫਿਰ ਭਾਰਤ ਨੂੰ ਲੈ ਕੇ ਆਪਣੀ ਸੌੜੀ ਸੋਚ ਸਾਬਿਤ ਕਰ ਦਿੱਤੀ ਹੈ। ਰਾਜਨਾਥ ਦੇ ਇਸਲਾਮਾਬਾਤ ਤੋਂ ਵਾਪਸ ਪਰਤਦਿਆਂ ਹੀ ਉਨ੍ਹਾਂ ਨੇ ਕਿਹਾ ਕਿ ਤੁਸੀਂ ਅੱਤਵਾਦ ਦੇ ਨਾਂ ‘ਤੇ ਨਿਹੱਥੇ ਲੋਕਾਂ ਨੂੰ ਨਹੀਂ ਮਾਰ ਸਕਦੇ।
ਨਿਸਾਰ ਨੇ ਸਾਰਕ ਸੰਮੇਲਨ ‘ਚ ਗ੍ਰਹਿ ਮੰਤਰੀ ਰਾਜਨਾਥ ਵਲੋਂ ਅੱਤਵਾਦ ਦਾ ਮੁੱਦਾ ਚੁੱਕੇ ਜਾਣ ‘ਤੇ ਪੁਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਦੇਸ਼ ਦਾ ਨਾਂ ਨਹੀਂ ਲਿਆ। ਕਿਸੇ ਵੀ ਦੇਸ਼ ਨੂੰ ਅੱਤਵਾਦ ਸ਼ਬਦ ਪਿੱਛੇ ਆਜ਼ਾਦੀ ਦੀ ਆਵਾਜ਼ ਨੂੰ ਨਹੀਂ ਦਬਾਉਣਾ ਚਾਹੀਦਾ। ਸਾਨੂੰ ਇਕ ਦੂਜੇ ‘ਤੇ ਉਂਗਲੀ ਚੁੱਕਣ ਦੀ ਬਜਾਏ ਆਪਣੇ ਰਸਤੇ ਚੱਲਣਾ ਚਾਹੀਦਾ ਹੈ। ਸਾਨੂੰ ਬੈਠ ਕੇ ਮੁੱਦੇ ਦਾ ਹਲ ਕੱਢਣਾ ਚਾਹੀਦਾ ਹੈ। ਪਾਕਿਸਤਾਨ ਹਮੇਸ਼ਾ ਗੱਲਬਾਤ ਲਈ ਤਿਆਰ ਰਹਿੰਦਾ ਹੈ, ਉਸ ਨੇ ਆਪਣੇ ਦਰਵਾਜ਼ਿਆਂ ਨੂੰ ਕਦੇ ਬੰਦ ਨਹੀਂ ਕੀਤਾ। ਤੁਸੀਂ ਅੱਤਵਾਦ ਦੇ ਨਾਂ ‘ਤੇ ਨਿਹੱਥੇ ਲੋਕਾਂ ਨੂੰ ਮਾਰੋ।

LEAVE A REPLY