7ਜਲੰਧਰ : ਮੁੱਖ ਸੰਸਦੀ ਸਕੱਤਰ ਆਬਕਾਰੀ ਅਤੇ ਕਰ ਸਰੂਪ ਚੰਦ ਸਿੰਗਲਾ ਨੇ ਅੱਜ ਸਵੇਰੇ ਆਬਕਾਰੀ ਤੇ ਕਰ ਵਿਭਾਗ ਦਫ਼ਤਰ-2 ਬੀ. ਐਮ. ਸੀ. ਚੌਕ ਵਿਚ ਹਾਜ਼ਰੀ ਤੇ ਕੰਮਕਾਜ ਦੇਖਣ ਲਈ ਛਾਪਾ ਮਾਰਿਆ | ਅਚਨਚੇਤ ਦਫ਼ਤਰ ਵਿਚ ਆਏ ਸਿੰਗਲਾ ਦੇ ਆਉਣ ਤੋਂ ਬਾਅਦ ਚਾਹੇ ਦਫ਼ਤਰ ਵਿਚ ਹਲਚਲ ਸੀ ਪਰ ਛਾਪੇ ਤੋਂ ਬਾਅਦ ਸਰੂਪ ਚੰਦ ਸਿੰਗਲਾ ਨੇ ਦਫ਼ਤਰ ਦੇ ਕੰਮਕਾਜ ‘ਤੇ ਤਸੱਲੀ ਜ਼ਾਹਿਰ ਕੀਤੀ ਕਿ ਦਫ਼ਤਰ ਵਿਚ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਹੈ | ਉਂਝ ਇਕ ਅਫ਼ਸਰ ਅਦਾਲਤ ਕੇਸ ਦੇ ਮਾਮਲੇ ਵਿਚ ਦਫ਼ਤਰ ਤੋਂ ਬਾਹਰ ਸਨ | ਸ੍ਰੀ ਸਿੰਗਲਾ ਦੇ ਨਾਲ ਅਕਾਲੀ ਦਲ ਪ੍ਰਧਾਨ ਗੁਰਚਰਨ ਸਿੰਘ ਚੰਨੀ ਅਤੇ ਯੂਥ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਮੋਹਿਤ ਸਿੰਗਲਾ ਵੀ ਸਨ | ਮੁੱਖ ਸੰਸਦੀ ਸਕੱਤਰ ਨੇ ਏ. ਈ. ਟੀ. ਸੀ. ਵੀ. ਕੇ. ਵਿਰਦੀ ਨਾਲ ਮੁਲਾਕਾਤ ਕੀਤੀ ਤੇ ਉਨਾਂ ਨੇ ਕੀਤੇ ਜਾ ਰਹੇ ਕੰਮ ਦੀ ਜਾਣਕਾਰੀ ਲਈ ਤੇ ਕਿਹਾ ਕਿ ਡੀਲਰਾਂ ਨੂੰ ਕਿਸੇ ਤਰਾਂ ਦੀ ਪੇ੍ਰਸ਼ਾਨੀ ਨਾ ਆਉਣ ਦਿੱਤੀ ਜਾਏ | ਬਾਅਦ ਵਿਚ ਜਾਣਕਾਰੀ ਦਿੰਦੇ ਹੋਏ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਜਲੰਧਰ-1 ਤੇ ਦਫ਼ਤਰ-2 ਵਿਚ 483 ਕਰੋੜ ਰੁਪਏ ਦਾ ਰਿਫੰਡ ਪਿਛਲੇ 9 ਸਾਲਾਂ ਵਿਚ ਦਿੱਤਾ ਗਿਆ ਹੈ ਤੇ ਸਾਲ 2014-15 ‘ਚ 44 ਕਰੋੜ ਰੁਪਏ ਰਿਫੰਡ ਦੇਣ ਦੇ ਮੁਕਾਬਲੇ ਇਸ ਸਾਲ 85.47 ਕਰੋੜ ਰੁਪਏ ਦਾ ਰਿਫੰਡ ਦਿੱਤਾ ਗਿਆ ਹੈ | ਸਟਾਰ ਰੇਟਿੰਗ ਅਧੀਨ ਆਉਂਦੇ ਡੀਲਰਾਂ ਦਾ ਕੋਈ ਵੈਟ ਰਿਫੰਡ ਪੈਂਡਿੰਗ ਨਹੀਂ ਹੈ |
ਫੋਕਲ ਪੁਆਇੰਟ ਵਿਚ ਸਨਅਤਕਾਰਾਂ ਨੂੰ ਮਿਲੇ ਸਿੰਗਲਾ
ਬਾਅਦ ਵਿਚ ਸਰੂਪ ਚੰਦ ਸਿੰਗਲਾ ਨੇ ਫੋਕਲ ਪੁਆਇੰਟ ਵਿਚ ਸਨਅਤਕਾਰਾਂ ਨਾਲ ਮੁਲਾਕਾਤ ਕਰਕੇ ਉਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਨ ਦਾ ਭਰੋਸਾ ਦਿੱਤਾ | ਉਨਾਂ ਦੇ ਨਾਲ ਉਪ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀਮਤੀ ਸਰੋਜਨੀ ਗੌਤਮ ਸ਼ਾਰਦਾ ਵੀ ਸਨ |
ਸਨਅਤਕਾਰਾਂ ਨੇ ਲੰਬੇ ਸਮੇਂ ਤੋਂ ਰੁਕੇ ਹੋਏ ਵੈਟ ਰਿਫੰਡ ਜਾਰੀ ਨਾ ਹੋਣ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਵੈਟ ਰਿਫੰਡ ਨਹੀਂ ਦਿੱਤੇ ਜਾ ਰਹੇ ਹਨ। ਜੇਕਰ ਵੈਟ ਰਿਫੰਡ ਲਈ ਆਏ ਕਿਸੇ ਦਾ ਬਿੱਲ ਜਾਅਲੀ ਨਿਕਲੇ ਤਾਂ ਇਸ ਦੀ ਸੂਚਨਾ 15 ਦਿਨ ਵਿਚ ਦਿੱਤੀ ਜਾਏ। ਉਨਾਂ ਨੇ ਰਿਫੰਡ ਲਈ ਚਾਰ ਸਟੇਜਾਂ ਦੀ ਜਾਂਚ ਵੀ ਬੰਦ ਕਰਨ ਦੀ ਮੰਗ ਕੀਤੀ। ਸਨਅਤਕਾਰਾਂ ਨੇ ਕਿਹਾ ਕਿ ਵਿਭਾਗ ਦੀ ਨਵੀਂ ਬਣੀ ਇਮਾਰਤ ਵਿਚ ਜਲਦੀ ਕੰਮ ਸ਼ੁਰੂ ਕੀਤਾ ਜਾਏ। ਫੋਕਲ ਪੁਆਇੰਟ ਵਿਚ ਨਗਰ ਸੁਧਾਰ ਟਰੱਸਟ ਨੂੰ ਅਲਾਟਮੈਂਟ ਰੇਟ ‘ਤੇ ਰਜਿਸਟਰੀਆਂ ਕਰਨ ਦੀ ਸਕੀਮ ਵੀ ਤਿੰਨ ਮਹੀਨੇ ਲਈ ਖੋਲ੍ਹਣ ਦੀ ਮੰਗ ਕੀਤੀ ਤਾਂ ਜੋ ਸਨਅਤਕਾਰ ਆਪਣੀਆਂ ਰਜਿਸਟਰੀਆਂ ਕਰਵਾ ਸਕਣ। ਉਨਾਂ ਨੇ ਸ੍ਰੀ ਸਿੰਗਲਾ ਤੋਂ ਨਾਨ ਉਸਾਰੀ ਫ਼ੀਸ ਵੀ ਨਾ ਲੈਣ ਦੀ ਮੰਗ ਕੀਤੀ ਤਾਂ ਜੋ ਲੋਕ ਆਪਣੀਆਂ ਫ਼ੈਕਟਰੀਆਂ ਦੀ ਉਸਾਰੀ ਕਰ ਸਕਣ। ਸਰੂਪ ਚੰਦ ਸਿੰਗਲਾ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਦਾ ਵੈਟ ਰਿਫੰਡ ਹੁਣ ਦੋ ਮਹੀਨੇ ਵਿਚ ਜਾਰੀ ਕਰ ਦਿੱਤਾ ਜਾਏਗਾ। ਵਿਭਾਗ ਦੀ ਨਵੀਂ ਤਿਆਰ ਇਮਾਰਤ ਵਿਭਾਗ ਹਵਾਲੇ ਕਰਨ ਲਈ ਪੁੱਡਾ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਜਾਏਗੀ।

LEAVE A REPLY