6ਲੰਡਨ  : ਇਟਲੀ ‘ਚ ਅੱਜ ਸਵੇਰੇ ਇਕ ਭਾਰ ਢੋਣ ਵਾਲਾ ਜਹਾਜ਼ ਬਰਗਾਮੋ ਦੇ ਓਰੀਓ ਅਲ ਸੀਰੀਓ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ਉੱਤੇ ਤਿਲਕ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਪੈਰਿਸ ਦੇ ਚਾਰਲਸ ਦਿ ਗਾਲ ਹਵਾਈ ਅੱਡੇ ਤੋਂ ਉਡਾਣ ਭਰਨ ਵਾਲਾ ਕੋਰੀਅਰ ਫਰਮ ਡੀ. ਐੱਚ. ਐੱਲ. ਦਾ ਇਹ ਜਹਾਜ਼ ਸਥਾਨਕ ਸਮੇਂ ਅਨੁਸਾਰ ਅੱਜ ਤੜਕੇ 4.07 ਮਿੰਟ ‘ਤੇ ਮਿਲਾਨ ਦੇ ਨੇੜੇ ਉਪਰੋਕਤ ਹਵਾਈ ਅੱਡੇ ਦੇ ਰਨਵੇ ਤੋਂ ਤਿਲਕ ਕੇ ਨੇੜਲੀ ਸੜਕ ‘ਤੇ ਕ੍ਰੈਸ਼ ਹੋ ਗਿਆ। ਇਸ ਹਾਦਸੇ ‘ਚ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਅਤੇ ਚਾਲਕ ਟੀਮ ਦੇ ਸਾਰੇ ਮੈਂਬਰ ਸੁਰੱਖਿਅਤ ਦੱਸੇ ਜਾਂਦੇ ਹਨ।

LEAVE A REPLY