1ਬਟਾਲਾ : ਸ਼੍ਰੋਮਣੀ ਅਕਾਲੀ ਦਲ ਨੇ ਚਾਹੇ ਹਾਲੇ ਟਿਕਟਾਂ ਨਹੀਂ ਵੰਡੀਆਂ ਹਨ, ਪਰ ਪਾਰਟੀ ਦੇ ਵਿੱਚ ਹੀ ਟਿਕਟਾਂ ਨੂੰ ਲੈ ਕੇ ਲੜਾਈਆਂ ਸ਼ੁਰੂ ਹੋ ਗਈਆਂ ਹਨ। ਚੋਣਾਂ ਤੋਂ ਪਹਿਲਾਂ ਹੀ ਪਾਰਟੀ ਦੇ ਜ਼ਿਲ੍ਹਾ ਬਟਾਲਾ ਦੇ ਸ਼ਹਿਰੀ ਪ੍ਰਧਾਨ ਸੁਭਾਸ਼ ਓਹਰੀ ਨੇ ਹਲਕਾ ਬਟਾਲਾ ਦੇ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਨੂੰ ਬਦਲਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਲੋਧੀਨੰਗਲ ਨੂੰ ਟਿਕਟ ਦਿੰਦੀ ਹੈ ਤਾਂ ਉਸ ਦੀ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਲਖਬੀਰ ਸਿੰਘ ਨੇ ਹਲਕਾ ਇੰਚਾਰਜ ਹੋਣ ਦੇ ਨਾਂ ਤੇ ਕੁੱਝ ਨਹੀਂ ਕੀਤਾ ਹੈ। ਸ਼ਹਿਰ ਦੇ ਲੋਕਾਂ ਨੂੰ ਵਿਕਾਸ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਬਾਰੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ। ਕਿਉਂਕਿ ਜੇਕਰ ਹਲਕਾ ਇੰਚਾਰਜ ਨੂੰ ਜਲਦੀ ਹੀ ਨਾ ਬਦਲਿਆ ਗਿਆ ਤਾਂ ਪਾਰਟੀ ਨੂੰ ਨੁਕਸਾਨ ਹੋਵੇਗਾ। ਸੁਭਾਸ਼ ਓਹਰੀ ਨੇ ਕਿਹਾ ਕਿ ਜੇਕਰ ਲਖਬੀਰ ਨੂੰ ਟਿਕਟ ਦਿੱਤੀ ਗਈ ਤਾਂ ਪਾਰਟੀ ਦੀ ਜ਼ਮਾਨਤ ਜ਼ਬਤ ਹੋਵੇਗੀ।
ਇਸ ਤੇ ਜਵਾਬ ਦਿੰਦੀਆਂ ਲਖਬੀਰ ਸਿੰਘ ਨੇ ਕਿਹਾ ਕਿ ਓਹਰੀ ਮੇਰੀ ਸ਼ਿਕਾਇਤ ਕੀ ਲਾਏਗਾ, ਉਸ ਨੂੰ ਪਾਰਟੀ ਪ੍ਰਧਾਨ ਪਛਾਣਦਾ ਵੀ ਨਹੀਂ। ਉਨ੍ਹਾਂ ਕਿਹਾ ਕਿ ਓਹਰੀ ਦੀ ਨਜ਼ਰ ਟਿਕਟ ਤੇ ਹੈ, ਇਸ ਲਈ ਉਹ ਅਜਿਹੇ ਬਿਆਨ ਦੇ ਰਿਹਾ ਹੈ। ਲੋਧੀਨੰਗਲ ਨੇ ਕਿਹਾ ਕਿ ਓਹਰੀ ਦੀ ਇਹ ਔਕਾਤ ਨਹੀਂ ਹੈ ਕਿ ਜਿਸ ਮੁਤਾਬਕ ਪਾਰਟੀ ਨੇ ਉਸ ਨੂੰ ਅਹੁਦਾ ਦੇ ਦਿੱਤਾ ਹੈ।

LEAVE A REPLY