4ਮੁੰਬਈ :  ਸਾਵਿਤਰੀ ਨਦੀ ‘ਚ ਤਲਾਸ਼ੀ ਮੁਹਿੰਮ ਦੌਰਾਨ ਸ਼ਨੀਵਾਰ ਨੂੰ 2 ਹੋਰ ਲਾਸ਼ਾਂ ਬਰਾਮਦ ਕੀਤੀਆਂ ਜਾਣ ਦੇ ਨਾਲ ਹੀ ਮਹਾੜ ‘ਚ ਅੰਗਰੇਜ਼ਾਂ ਦੇ ਜਮਾਨੇ ਦੇ ਪੁੱਲ ਦੇ ਡਿੱਗਣ ਕਾਰਨ 2 ਸਰਕਾਰੀ ਬੱਸਾਂ ਅਤੇ ਕੁਝ ਨਿੱਜੀ ਵਾਹਨਾਂ ਦੇ ਰੁੜ੍ਹ ਦੀ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ। ਰਾਏਗੜ੍ਹ ਜ਼ਿਲੇ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਦੱਸਿਆ,”ਨਦੀ ‘ਚ ਵੱਖ-ਵੱਖ ਸਥਾਨਾਂ ਤੋਂ 2 ਹੋਰ ਲਾਸ਼ਾਂ ਜੋ ਪੁਰਸ਼ਾਂ ਦੀਆਂ ਹਨ, ਬਰਾਮਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਹੁਣ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਇਨ੍ਹਾਂ ‘ਚੋਂ ਇਕ ਦੀ ਲਾਸ਼ ਮਹਾਪਰਾਲ ਪੁੱਲ ਅਤੇ ਦੂਜਾ ਅੰਬਰ ਕਰੀਕ ਦੇ ਨੇੜੇ ਮਿਲੀ।”
ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਦੀ ਸਵੇਰ ਕਈ ਏਜੰਸੀਆਂ ਅਤੇ ਸਥਾਨਕ ਗੋਤਾਖੋਰਾਂ ਸਮੇਤ ਇਕ ਤਾਜ਼ਾ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਹਾਦਸਾ ਮਹਾੜ ‘ਚ ਮੰਗਲਵਾਰ ਦੀ ਰਾਤ ਉਸ ਸਮੇਂ ਹੋਇਆ ਜਦੋਂ ਮੁੰਬਈ ਗੋਆ ਰਾਜਮਾਰਗ ‘ਤੇ ਸਥਿਤ ਕਰੀਬ 100 ਪੁਰਾਣਾ ਇਕ ਪੁੱਲ ਢਹਿ ਗਿਆ, ਜਿਸ ਕਾਰਨ 2 ਸਰਕਾਰੀ ਬੱਸਾਂ ਅਤੇ ਕੁਝ ਨਿੱਜੀ ਵਾਹਨ ਨਦੀ ‘ਚ ਰੁੜ੍ਹ ਗਏ। ਪਛਾਣ ਕੀਤੇ ਗਏ 22 ਪੀੜਤਾਂ ‘ਚੋਂ 10 ਰਾਜਪੁਰ-ਬੋਰੀਵਲੀ ਬੱਸ ‘ਚ ਸਵਾਰ ਸਨ, ਜਦੋਂ ਕਿ 7 ਜੈਗੜ੍ਹ-ਮੁੰਬਈ ਬੱਸ ‘ਚ ਯਾਤਰਾ ਕਰ ਰਹੇ ਸਨ। ਦੋਵੇਂ ਬੱਸਾਂ ਮਹਾਰਾਸ਼ਟਰ ਰਾਜ ਆਵਾਜਾਈ ਨਿਗਮ ਦੀ ਸੀ। ਤੱਟ ਰੱਖਿਅਕ, ਐੱਨ.ਡੀ.ਆਰ.ਐੱਫ. ਅਤੇ ਜਲ ਸੈਨਾ ਦੀਆਂ ਕਰੀਬ 12 ਕਿਸ਼ਤੀਆਂ ਅਤੇ ਕਰੀਬ 160 ਕਰਮਚਾਰੀਆਂ ਨੂੰ ਤਲਾਸ਼ੀ ਮੁਹਿੰਮ ‘ਚ ਲਾਇਆ ਗਿਆ ਹੈ। ਜ਼ਿਲਾ ਪ੍ਰਸ਼ਾਸਨ ਸਥਾਨਕ ਮਛੇਰਿਆਂ ਦੀ ਵੀ ਮਦਦ ਲੈ ਰਹੇ ਹਨ।
ਮੁੱਖ ਮੰਤਰੀ ਦੇਵੇਂਦਰ ਫਰਨਾਂਡੀਜ ਨੇ ਕਿਹਾ ਹੈ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੇਵੇਗੀ। ਸਰਕਾਰ ਨੇ ਪਹਿਲਾਂ ਵੀ ਐਲਾਨ ਕਰ ਦਿੱਤਾ ਹੈ ਕਿ ਦੋਹਾਂ ਸਰਕਾਰੀ ਬੱਸਾਂ ਦੇ ਮ੍ਰਿਤਕ ਹਰੇਕ ਕਰਮਚਾਰੀ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਜਾਵੇਗੀ ਜਾਂ 10-10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਫਰਨਾਂਡੀਜ ਨੇ ਕਿਹਾ ਸੀ ਕਿ ਮੰਗਲਵਾਰ ਦੀ ਰਾਤ ਪੁੱਲ ਦੇ ਢਹਿਣ ਤੋਂ ਬਾਅਦ 2 ਸਰਕਾਰੀ ਬੱਸਾਂ ਤੋਂ ਇਲਾਵਾ, ਇਕ ਟਵੇਰਾ ਅਤੇ ਇਕ ਹੋਂਡਾ ਸਿਟੀ ਕਾਰ ਵੀ ਨਦੀ ‘ਚ ਡਿੱਗ ਗਈ ਸੀ।

LEAVE A REPLY