2ਜੰਮੂ :  ਜੰਮੂ-ਕਸ਼ਮੀਰ ‘ਚ ਰਿਆਸੀ ਜ਼ਿਲੇ ਦੇ ਕਟੜਾ ‘ਚ ਮਾਤਾ ਵੈਸ਼ਨੋ ਦੇਵੀ ਗੁਫਾ ਦੇ ਦਰਸ਼ਨਾਂ ਲਈ ਯਾਤਰਾ ਨੂੰ ਅੱਜ ਸਵੇਰ ਤੋਂ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਅਤੇ ਜ਼ਮੀਨ ਖਿਸਕਣ ਕਾਰਨ ਜ਼ਖਮੀ ਹੋਏ ਇਕ ਵਿਅਕਤੀ ਦੀ ਅੱਜ ਮੌਤ ਹੋਣ ਦੇ ਨਾਲ ਹੀ ਮ੍ਰਿਤਕ ਤੀਰਥ ਯਾਤਰੀਆਂ ਦੀ ਗਿਣਤੀ ਵਧ ਕੇ 5 ਪਹੁੰਚ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਬੀਤੀ ਸ਼ਾਮ ਮੁਅੱਤਲ ਕੀਤੀ ਗਈ ਵੈਸ਼ਨੋ ਦੇਵੀ ਦੀ ਯਾਤਰਾ ਅੱਜ ਸਵੇਰ ਤੋਂ ਸ਼ੁਰੂ ਕਰ ਦਿੱਤੀ ਗਈ। ਯਾਤਰਾ ਅਜੇ ਤੱਕ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਨਵੇਂ ਮਾਰਗ ਨੂੰ ਅਜੇ ਤੱਕ ਬੰਦ ਰੱਖਿਆ ਗਿਆ ਹੈ। ਇਸ ਦੌਰਾਨ ਕਟੜਾ ਹਸਪਤਾਲ ‘ਚ ਇਕ ਜ਼ਖਮੀ ਯਾਤਰੀ ਨੇ ਦਮ ਤੌੜ ਦਿੱਤਾ। ਤੁਹਾਨੂੰ ਦੱਸ ਦਈਏ ਅੱਧ ਕੁਆਰੀ ਦੇ ਕੋਲ ਪੁਰਾਣੇ ਮਾਰਗ ‘ਤੇ ਬੀਤੇ ਦਿਨ ਲੈਂਡਸਲਾਈਡ ਹੋਣ ਕਾਰਨ ਚਾਰ ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 6 ਲੋਕ ਜ਼ਖਮੀ ਹੋਏ ਸਨ।

LEAVE A REPLY