5ਬਲਾਚੌਰ :ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਪ੍ਰਗਟ ਸਿੰਘ ਦੀ ਤਾਰੀਫ ਕੀਤੀ ਹੈ। ਸੁਖਬੀਰ ਬਾਦਲ ਨੇ ਪ੍ਰਗਟ ਸਿੰਘ ਚੰਗਾ ਇਨਸਾਨ ਦੱਸਿਆ ਹੈ। ਯਾਦ ਰਹੇ ਕਿ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਉਪ ਮੁੱਖ ਮੰਤਰੀ ਦੇ ਤੌਰ ਤਰੀਕਿਆਂ ਦੀ ਤਿੱਖੀ ਨੁਕਤੀਚੀਨੀ ਕੀਤੀ ਸੀ।
ਪਰ ਚਿੱਠੀ ਤੋਂ ਇੱਕ ਦਿਨ ਬਾਅਦ ਪ੍ਰਗਟ ਸਿੰਘ ਨੇ ਉਪ ਮੁੱਖ ਮੰਤਰੀ ਨੇ ਪਰਗਟ ਸਿੰਘ ਨੂੰ ‘ਚੰਗਾ ਬੰਦਾ’ ਦੱਸ ਕੇ ਇਸ ਮਾਮਲੇ ’ਤੇ ਠੰਢੇ ਛਿੱਟੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਪਰਗਟ ਨੂੰ ਖੇਡ ਡਾਇਰੈਕਟਰ ਬਣਾਇਆ, ਫਿਰ ਅਕਾਲੀ ਦਲ ਦੀ ਟਿਕਟ ਦਿਵਾਈ ਤੇ ਸੰਸਦੀ ਸਕੱਤਰ ਵੀ ਬਣਾਉਣਾ ਚਾਹਿਆ ਸੀ।
ਬਲਾਚੌਰ ਹਲਕੇ ਵਿਚ ਸੰਗਤ ਦਰਸ਼ਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਂਜ ਤਾਂ ਪਰਗਟ ਚੰਗਾ ਬੰਦਾ ਹੈ ਪਰ ਉਹ ਸੁਰਖੀਆ ਬਟੋਰਨ ਕਾਰਨ ਅਜਿਹੇ ਹਮਲੇ ਕਰ ਰਿਹਾ ਹੈ। ਉਨ੍ਹਾਂ ਕਿਹਾ ‘‘ ਉਹ ਅਜਿਹੀ ਨੀਵੀਂ ਪੱਧਰ ਦੀ ਰਾਜਨੀਤੀ ਵਿਚ ਨਹੀਂ ਪੈਣਾ ਚਾਹੁੰਦੇ। ਉਸ ਨੂੰ ਪਤਾ ਹੈ ਕਿ ਉਹ ਮੇਰੇ ’ਤੇ ਹਮਲਾ ਕਰ ਕੇ ਹੀ ਅਖ਼ਬਾਰਾਂ ਵਿਚ ਚਮਕ ਸਕਦਾ ਹੈ। ਮੈਂ ਉਸ ਨੂੰ ਕੋਈ ਅਹਿਮੀਅਤ ਨਹੀਂ ਦੇਣਾ ਚਾਹੁੰਦਾ।’’

LEAVE A REPLY