1ਜੈਪੁਰ: 50 ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਨਦੀ ‘ਚ ਜਾ ਡਿੱਗੀ। ਇਹ ਭਿਆਨਕ ਹਾਦਸਾ ਰਾਜਸਥਾਨ ਦੇ ਭੀਲਵਾੜਾ ‘ਚ ਵਾਪਰਿਆ ਹੈ। ਇਸ ਦੌਰਾਨ ਕੁਦਰਤ ਦਾ ਕਰਿਸ਼ਮਾ ਇਹ ਰਿਹਾ ਕਿ ਦਿਲ ਨੂੰ ਕੰਬਾਉਣ ਵਾਲੇ ਇਸ ਹਾਦਸੇ ‘ਚ ਕਿਸੇ ਦੀ ਵੀ ਜਾਨ ਨਹੀਂ ਗਈ। ਦਰਅਸਲ ਪੁਲ ‘ਤੇ ਪਾਣੀ ਹੋਣ ਦੇ ਬਾਵਜੂਦ ਡਰਾਈਵਰ ਥੋੜਾ ਪਾਸੇ ਤੋਂ ਬੱਸ ਨੂੰ ਲੰਘਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ।
ਜਾਣਕਾਰੀ ਮੁਤਾਬਕ ਭੀਲਵਾੜਾ ਦੇ ਬਿਜੌਲਿਆ ਇਲਾਕੇ ‘ਚ 2 ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਚੱਲਦੇ ਨਦੀ ‘ਚ ਇੰਨਾ ਜਿਆਦਾ ਪਾਣੀ ਭਰ ਗਿਆ ਕਿ ਪੁਲ ਦੇ ਉੱਪਰੋਂ ਵਹਿਣ ਲੱਗਾ। ਪਰ ਡਰਾਈਵਰ ਅਜਿਹੇ ਹਲਾਤਾਂ ‘ਚ ਹੀ 50 ਬੱਚਿਆਂ ਨਾਲ ਭਰੀ ਬੱਸ ਨੂੰ ਪੁਲ ਪਾਰ ਕਰਵਾਉਣ ਲੱਗਾ ਸੀ। ਇਸੇ ਦੌਰਾਨ ਬੱਸ ਦਾ ਸੰਤੁਲਨ ਵਿਗੜਿਆ ਤੇ ਨਦੀ ‘ਚ ਜਾ ਡਿੱਗੀ। ਪਾਲਕਾ ਨਦੀ ‘ਚ ਡਿੱਗਣ ਵਾਲੀ ਬੱਸ ਇੱਕ ਨਿੱਜੀ ਸਕੂਲ ਦੀ ਸੀ।
ਖੁਸ਼ਕਿਸਮਤੀ ਸੀ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ, ਉੱਥੇ ਪਿੰਡ ਦੇ ਕਈ ਲੋਕ ਨਦੀ ਕੋਲ ਮੌਜੂਦ ਸਨ। ਕਈ ਲੋਕਾਂ ਨੇ ਤੁਰੰਤ ਨਦੀ ‘ਚ ਛਾਲਾਂ ਮਾਰੀਆਂ। ਹਾਦਸੇ ਤੋਂ ਕੁੱਝ ਸਕਿੰਟਾ ਦੌਰਾਨ ਹੀ ਬਚਾਅ ਅਭਿਆਨ ਸ਼ੁਰੂ ਹੋ ਗਿਆ। ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

LEAVE A REPLY