2ਈਟਾਨਗਰ  : ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਾਲਿਖੋ ਪੁਲ ਨੇ ਅੱਜ ਖੁਦਕੁਸ਼ੀ ਕਰ ਲਈ| ਉਹਨਾਂ ਦੀ ਲਾਸ਼ ਸੀ.ਐਮ ਹਾਊਸ ਵਿਚ ਪੱਖੇ ਨਾਲ ਲਟਕੀ ਹੋਈ ਮਿਲੀ| ਹਾਲਾਂਕਿ ਉਹ ਸੀ.ਐਮ ਹਾਊਸ ਵਿਚ ਹੀ ਰਹਿ ਰਹੇ ਸਨ| ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਜਾਣ ਤੋਂ ਬਾਅਦ ਉਹ ਡਿਪ੍ਰੇਸ਼ਨ ਵਿਚ ਸਨ| ਪਰ ਦੂਸਰੇ ਪਾਸੇ ਕਲਿਖੋ ਪੁਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਭੜਕ ਗਏ ਹਨ। ਸਮਰਥਕਾਂ ਨੇ ਸੜਕਾਂ ‘ਤੇ ਅਗਜਨੀ ਕੀਤੀ ਹੈ ਤੇ ਉਪ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਭੰਨਤੋੜ ਕਰਨ ਸਮੇਤ ਕਈ ਹੋਰ ਮੰਤਰੀਆਂ ਦੇ ਘਰਾਂ ਬਾਹਰ ਪੱਥਰਬਾਜੀ ਵੀ ਕੀਤੀ ਹੈ।

LEAVE A REPLY