1ਚੰਡੀਗੜ : ਭਾਰਤੀਯ ਜਨਤਾ ਪਾਰਟੀ ਪੰਜਾਬ ਦਾ ਇਕ ਵਫ਼ਦ ਅੱਜ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੀ ਅਗੁਵਾਈ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਮਿਲਿਆ।
ਇਸ ਵਫ਼ਦ ਵਿਚ ਸਾਂਪਲਾ ਦੇ ਨਾਲ ਕੌਮੀ ਮੀਤ ਪ੍ਰਧਾਨ ਭਾਜਪਾ ਅਤੇ ਪ੍ਰਭਾਰੀ ਪੰਜਾਬ ਪ੍ਰਭਾਤ ਝਾ, ਕੌਮੀ ਮੀਤ ਪ੍ਰਧਾਨ ਭਾਜਪਾ ਅਵਿਨਾਸ਼ ਰਾਏ ਖੰਨਾ ਅਤੇ ਮਹਾਮੰਤਰੀ ਸੰਗਠਨ ਭਾਜਪਾ ਪੰਜਾਬ ਦਿਨੇਸ਼ ਕੁਮਾਰ ਸ਼ਾਮਲ ਸਨ। ਸਾਂਪਲਾ ਨੇ ਦੱਸਿਆ ਕਿ ਰਾਜਨਾਥ ਸਿੰਘ ਅਤੇ ਅਰੁਣ ਜੇਟਲੀ ਨੂੰ ਰਾਸ਼ਟਰੀਯ ਸ੍ਵਵੰਸੇਵਕ ਸੰਘ ਪੰਜਾਬ ਪ੍ਰਾਂਤ ਦੇ ਸਹਿ-ਸੰਘ ਚਾਲਕ ਬ੍ਰਿਗੇਡਿਅਰ ਰਿਟਾ. ਜਗਦੀਸ਼ ਗਗਨੇਜਾ ਦੀ ਹਤਿਆ ਦੀ ਕੋਸ਼ਿਸ਼ ਤੋਂ ਬਾਅਦ ਪੰਜਾਬ ਵਿਚ ਬਣੀ ਸਥਿੱਤੀ ਨਾਲ ਜਾਣੂ ਕਰਵਾਇਆ ਗਿਆ। ਇਨਾਂ ਆਗੂਆਂ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਵੱਖ ਵੱਖ ਪਹਿਲੂਆਂ ‘ਤੇ ਚਰਚਾ ਹੋਈ। ਰਾਜਨਾਥ ਸਿੰਘ ਨੇ ਪੰਜਾਬ ਦੇ ਆਗੂਆਂ ਨੂੰ ਦੱÎਸਿਆ ਕਿ ਉਨਾਂ ਵੱਲੋਂ ਖੁੱਦ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਸੀ.ਐਮ. ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਨਾਂ ਦਾ ਗ੍ਰਹਿ ਮੰਤਰਾਲਾ ਸੂਬਾ ਸਰਕਾਰ ਨਾਲ ਨਿਰੰਤਰ ਸੰਪਰਕ ਵਿਚ ਹੈ।
ਰਾਜਨਾਥ ਸਿੰਘ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅੱਜ ਏ.ਆਈ.ਆਈ.ਐਮ.ਐਸ (ਅੇਮਸ) ਦੇ ਡਾਕਟਰਾਂ ਦੀ ਇਕ ਟੀਮ ਡੀ.ਐਮ.ਸੀ. ਲੁਧਿਆਣਾ ਭੇਜੀ ਗਈ ਹੈ ਅਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਹਰ ਤਰਾਂ ਦੀ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਨੂੰ ਤਿਆਰ ਹੈ।

LEAVE A REPLY