9ਚੰਡੀਗੜ੍ਹ ਸਰਹੱਦਾਂ ‘ਤੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਫੋਜੀਆਂ ਦੀਆਂ ਵਿਧਾਵਾਵਾਂ ਤੇ ਪਰਿਵਾਰ ਮੁੱਖ ਮੰਤਰੀ ਦੇ ਘਰ ਬਾਹਰ ਧਰਨੇ ਤੇ ਬੈਠੇ ਹਨ। ਚੰਡੀਗੜ੍ਹ ਚ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਸਾਹਮਣੇ ਧਰਨਾ ਦੇ ਰਹੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਮੁਤਾਬਕ ਸਰਕਾਰ ਇਹਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਹਨ। ਰੋਸ ਵਜੋਂ ਉਹ ਸ਼ਹੀਦਾਂ ਨੂੰ ਬਹਾਦਰੀ ਬਦਲੇ ਮਿਲੇ ਤਗਮੇ ਤੇ ਸਨਮਾਨ ਚਿੰਨ ਮੁੱਖ ਮੰਤਰੀ ਨੂੰ ਵਾਪਸ ਕਰਨਾ ਚਾਹੁੰਦੇ ਹਨ।
ਮੁੱਖ ਮੰਤਰੀ ਬਾਦਲ ਦੇ ਘਰ ਬਾਹਰ ਧਰਨੇ ਤੇ ਬੈਠੇ ਸ਼ਹੀਦਾਂ ਦੇ ਪਰਿਵਾਰਾਂ ਮੁਤਾਬਕ ਉਹ ਆਪਣੀਆਂ ਮੰਗਾਂ ਨੂੰ ਲੈ ਕਿ ਕਈ ਵਾਰ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਗੁਹਾਰ ਲਗਾ ਚੁੱਕੇ ਹਨ। ਪਰ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋਈ। ਕਈ ਵਾਰ ਧਰਨੇ ਪ੍ਰਦਰਸ਼ਨ ਕਰਨ ਤੋਂ ਬਾਅਦ ਆਖਰ ਇਹ ਨਿਰਾਸ਼ ਹੋ ਕੇ ਸ਼ਹੀਦਾਂ ਨੂੰ ਬਹਾਦਰੀ ਬਦਲੇ ਮਿਲੇ ਤਗਮੇ ਮੁੱਖ ਮੰਤਰੀ ਹਵਾਲੇ ਕਰਨ ਲਈ ਆਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਬਾਦਲ ਬਾਹਰ ਆ ਕੇ ਇਹਨਾਂ ਨਾਲ ਮੁਲਾਕਾਤ ਕਰਨ ਤੇ ਇਹ ਬਹਾਦਰੀ ਦੇ ਨਿਸ਼ਾਨ ਲੈ ਲੈਣ।

LEAVE A REPLY