6ਬੁਲੰਦਸ਼ਹਿਰ :  ਰਾਸ਼ਟਰੀ ਰਾਜਮਾਰਗ 91 ‘ਤੇ ਯੂ. ਪੀ ਦੇ ਬੁਲੰਦਸ਼ਹਿਰ ਜ਼ਿਲ੍ਹੇ ‘ਚ ਮਾਂ-ਬੇਟੀ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਮੁੱਖ ਦੋਸ਼ੀ ਸਲੀਮ ਨੂੰ ਦੋ ਹੋਰ ਸਾਥੀਆਂ ਸਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤਾਂ ਨੇ ਇਨ੍ਹਾਂ ਤਿੰਨਾਂ ਦੀ ਪਹਿਚਾਣ ਕੀਤੀ ਹੈ।
ਬਾਵਰੀਆ ਗਰੋਹ ਦੇ ਸਰਗਣੇ ਦੇ ਤੌਰ ‘ਤੇ ਦੋਸ਼ੀ ਸਲੀਮ ਦੀ ਸ਼ਨਾਖਤ ਹੋਈ ਹੈ। ਯੂ. ਪੀ ਪੁਲਸ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕਰ ਕੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਦੇਵੇਗੀ। ਦੱਸਣਯੱਗ ਹੈ ਕਿ ਬੁਲੰਦਸ਼ਹਿਰ ਗੈਂਗਰੇਪ ਮਾਮਲੇ ‘ਤੇ ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਲੈਂਦੇ ਹੋਏ ਸਰਕਾਰ ਤੋਂ ਮਾਮਲੇ ਦੀ ਜਾਂਚ ਸੀ. ਬੀ. ਆਈ ਨੂੰ ਸੌਂਪਣ ਸੰਬੰਧੀ ਆਪਣਾ ਜਵਾਬ ਦਾਖਲ ਕਰਨ ਨੂੰ ਕਿਹਾ ਸੀ। ਸੂਬਾ ਸਰਕਾਰ ਤੋਂ ਹਾਈਕੋਰਟ ਨੇ ਵਰਤਮਾਨ ‘ਚ ਬੁਲੰਦਸ਼ਹਿਰ ਗੈਂਗਰੇਪ ਮਾਮਲੇ ‘ਤੇ ਕੀਤੀ ਗਈ ਵਿਵੇਚਨਾ ਦੀ ਸਥਿਤੀ ਬਾਰੇ ਵੀ ਜਾਣਕਾਰੀ ਮੰਗੀ ਸੀ। ਨਾਲ ਹੀ ਕੋਰਟ ਨੇ ਇਹ ਵੀ ਕਿਹਾ ਕਿ ਫੜੇ ਗਏ ਲੋਕਾਂ ਦੇ ਪਿਛੋਕੜ ਅਤੇ ਅਪਰਾਧਿਕ ਬੈਕਗਰਾਊਂਡ ਦੀ ਜਾਣਕਾਰੀ ਵੀ ਉੱਪਲੱਬਧ ਕਰਵਾਈ ਜਾਵੇ। ਇਸ ਤੋਂ ਇਲਾਵਾ ਹਾਈਕੋਰਟ ਨੇ ਰਾਜਮਾਰਗਾਂ ‘ਤੇ ਰਾਤ ‘ਚ ਸੁਰੱਖਿਆ ਦੇ ਕੀ ਇੰਤਜ਼ਾਮ ਹਨ, ਇਸ ਦੀ ਜਾਣਕਾਰੀ ਮੰਗੀ ਹੈ।

LEAVE A REPLY