7ਮਾਨਸਾ  : ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਵੰਗਾਰਦਿਆਂ ਕਿਹਾ ਕਿ ਅਕਾਲੀਓ ਲੋਕਾਂ ਤੇ ਕਾਂਗਰਸੀਆਂ ‘ਤੇ ਝੂਠੇ ਕੇਸ ਪਾਉਣੇ ਬੰਦ ਕਰ ਦਿਓ ਨਹੀਂ ਤਾਂ ਕਾਂਗਰਸ ਪਾਰਟੀ ਦੇ ਸੱਤਾ ‘ਚ ਆਉਂਦਿਆਂ ਸਾਰ ਹੀ ਅਸੀਂ ਤੁਹਾਡੀਆਂ ਵਧੀਕੀਆਂ ਦਾ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਕੈਪਟਨ ਅਮਰਿੰਦਰ ਸਿੰਘ ਹਲਕੇ ਵਿਚ ਸਰਦੂਲਗੜ੍ਹ ਜਾਣ ਤੋਂ ਪਹਿਲਾਂ ਮਾਨਸਾ ਸ਼ਹਿਰ ਨੇੜੇ ਕਾਂਗਰਸੀਆਂ ਵੱਲੋਂ ਕੀਤੇ ਸਵਾਗਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ‘ਆਪ’ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਇਸ ਬੇਲਗਾਮ ਪਾਰਟੀ ਨੇ ਪਹਿਲਾਂ ਦਿੱਲੀ ਤੇ ਹੁਣ ਪੰਜਾਬ ਨੂੰ ਤਬਾਹ ਕਰਨ ਦੀ ਠਾਣ ਲਈ ਹੈ। ਇਸ ਮੌਕੇ ਸਵਾਗਤ ਕਰਨ ਵਾਲਿਆਂ ‘ਚ ਸਰਦੂਲਗੜ੍ਹ ਤੋਂ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਜ਼ਿਲਾ ਕਾਂਗਰਸ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ, ਪੰਜਾਬ ਕਾਂਗਰਸ ਦੇ ਸਕੱਤਰ ਸੁਰਿੰਦਰ ਪਾਲ ਸਿੰਘ ਆਹਲੂਵਾਲੀਆ, ਹਲਕਾ ਭਦੌੜ ਤੋਂ ਵਿਧਾਇਕ ਮੁਹੰਮਦ ਸਦੀਕ ਆਦਿ ਹਾਜ਼ਰ ਸਨ।

LEAVE A REPLY