4ਕੈਲਗਰੀ :  ਪਿਛਲੇ ਮਹੀਨੇ ਤੁਰਕੀ ‘ਚ ਹੋਈ ਤਖਤਾ ਪਲਟ ਦੀ ਅਸਫਲ ਕੋਸ਼ਿਸ਼ ਦੇ ਦੋਸ਼ ‘ਚ ਗ੍ਰਿਫ਼ਤਾਰ ਕੈਨੇਡੀਅਨ ਦਾਊਦ ਹੈਂਸੀ ਦੀ ਪਤਨੀ ਵਾਪਸ ਕੈਨੇਡਾ ਪਰਤ ਰਹੀ ਹੈ। ਇਸ ਗੱਲ ਦੀ ਜਾਣਕਾਰੀ ਹੈਂਸੀ ਦੇ ਇੱਕ ਪਰਿਵਾਰਕ ਮੈਂਬਰ ਨੇ ਪੱਤਰਕਾਰਾਂ ਨੂੰ ਦਿੱਤੀ। ਉਸ ਨੇ ਦੱਸਿਆ ਕਿ ਹੈਂਸੀ ਦੀ ਪਤਨੀ ਆਪਣੇ ਬੱਚਿਆਂ ਸਮੇਤ ਤੁਰਕੀ ਤੋਂ ਰਵਾਨਾ ਹੋ ਗਈ ਹੈ ਅਤੇ ਅੱਜ ਰਾਤ ਤੱਕ ਉਹ ਕੈਨੇਡਾ ਪਹੁੰਚ ਜਾਵੇਗੀ।
ਦੱਸਣਯੋਗ ਹੈ ਕਿ ਤੁਰਕੀ ‘ਚ ਹੋਈ ਤਖਤਾ ਪਲਟ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਹੈਂਸੀ ਨੂੰ ਤੁਰਕੀ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ‘ਤੇ ਇਹ ਦੋਸ਼ ਲੱਗੇ ਸਨ ਕਿ ਹੈਂਸੀ ਦੇ ਸੰਬੰਧ ਮੌਲਵੀ ਫਹਿਤਉੱਲਾ ਗੁਲੇਨ ਨਾਲ ਹਨ। ਮੌਲਵੀ ਫਤਿਹਉੱਲਾ ਗੁਲੇਨ ਤੁਰਕੀ ਦੇ ਰਾਸ਼ਟਰਪਤੀ ਐਦਰੋਗਨ ਦਾ ਕੱਟੜ ਆਲੋਚਕ ਹੈ ਪਰ ਹੈਂਸੀ ਦੇ ਪਰਿਵਾਰ ਵਾਲਿਆਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਿਲਕੁਲ ਨਿਰਦੋਸ਼ ਹੈ। ਪਰਿਵਾਰ ਮੁਤਾਬਕ ਹੈਂਸੀ ਕੋਰੈਕਸ਼ਨਲ ਸਰਵਿਸ ਕੈਨੇਡਾ ਅਤੇ ਅਲਬਰਟਾ ਕੋਰੈਕਸ਼ਨਲ ਸਰਵਿਸ ਲਈ ਇੱਕ ਇਮਾਮ ਦੇ ਤੌਰ ‘ਤੇ ਕੰਮ ਕਰਦਾ ਸੀ ਅਤੇ ਉਸ ਦਾ ਮੌਲਵੀ ਫਤਿਹਉੱਲਾ ਜਾਂ ਤੁਰਕੀ ‘ਚ ਹੋਈ ਤਖਤਾ ਪਲਟ ਦੀ ਕੋਸ਼ਿਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਤੁਰਕੀ ਸਿਰਫ ਆਪਣੇ ਬੀਮਾਰ ਪਿਤਾ ਨੂੰ ਦੇਖਣ ਗਿਆ ਸੀ।

LEAVE A REPLY