8ਵਾਸ਼ਿੰਗਟਨ/ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਦੌੜ ਵਿੱਚ ਸ਼ਾਮਲ ਰਿਪਬਲਕਿਨ ਪਾਰਟੀ ਉਮੀਦਵਾਰ ਡੋਨਾਲਡ ਟਰੰਪ ਨੇ ਆਪਣੀ ਕੰਪੀਟੈਟਰ ਡੇਮੋਕਰੇਟਿਕ ਪਾਰਟੀ ਉਮੀਦਵਾਰ ਹਿਲੈਰੀ ਕਿੰਲਟਨ ਨਾਲ ਵੱਡੀ ਬਹਿਸ ਕਰਨ ਦੀ ਇਛਾ ਜਤਾਈ। ਟਰੰਪ ਨੇ ਕਿਹਾ ਕਿ ਉਹ ਹਿਲੈਰੀ ਕਿੰਲਟਨ ਨਾਲ ਇਕ ਵੱਡੀ ਬਹਿਸ ਕਰਨਾ ਚਾਹੁੰਦੇ ਹਨ ਪਰ ਪਹਿਲਾਂ ਉਹ ਸੰਤਬਰ ਤੇ ਅਕਤੂਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਨਾਲ ਸਬੰਧਤ ਤਿੰਨ ਬਹਿਸਾਂ ਦੇ ਨਿਅਮਾਂ ਬਾਰੇ ਪੜਨਾ ਚਾਹੁੰਦੇ ਹਨ। ਟਰੰਪ ਨੇ ਅਮਰੀਕਾ ਦੀ ਇਕ ਮੈਗਜੀਨ ਨੂੰ ਦੱਸਿਆ ਕਿ ਉਹ ਤੈਅ ਤੌਰ ‘ਤੇ ਹੀ ਰਾਸ਼ਟਰਪਤੀ ਅਹੁਦੇ ਨਾਲ ਸਬੰਧਤ ਤਿੰਨ ਬਹਿਸਾਂ ਵਿੱਚ ਹਿੱਸਾ ਲੈਣਗੇ ਤੇ ਉਹ ਹਿਲੈਰੀ ਨਾਲ ਇਕ ਵੱਡੀ ਬਹਿਸ ਵੀ ਕਰਨਾ ਚਾਹੁੰਦੇ ਹਨ ਪਰ ਉਸ ਤੋਂ ਪਹਿਲਾਂ ਬਹਿਸ ਨਾਲ ਜੁੜੇ ਨਿਅਮ ਕਾਇਦੇ ਦੇਖਣਗੇ। ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀ ਇਨਾਂ ਤਿੰਨ ਅਹਿਮ ਬਹਿਸਾਂ ਵਿੱਚ ਪਹਿਲੀ 26 ਸੰਤਬਰ ਨਿਊਯਾਰਕ ਵਿੱਚ ਹੈਂਪਸਟੇਡ ਵਿਖੇ, ਦੂਜੀ 9 ਅਕਤੂਬਰ ਨੂੰ ਸੈਂਟ ਲੁਈਸ ਵਿੱਖੇ ਤੇ ਤੀਜੀ ਬਹਿਸ 19 ਅਕਤੂਬਰ ਨੂੰ ਲਾਸ ਵੈਗਾਸ ‘ਚ ਅਯੋਜਿਤ ਹੋਵੇਗੀ। ਹਰ ਬਹਿਸ 90 ਮਿੰਟ ਦੀ ਹੋਵੇਗੀ  ਤੇ ਇਨਾਂ ਦਾ ਪ੍ਰਾਰੂਪ ਪਹਿਲਾਂ ਤੋਂ ਤਿਆਰ ਕੀਤਾ ਗਿਆ ਹੈ।

LEAVE A REPLY