6ਨਵੀਂ ਦਿੱਲੀ/ਇਸਲਾਮਾਬਾਦ : ਅੱਤਵਾਦ ਨੂੰ ਲੈ ਕੇ ਭਾਰਤ ਨੇ ਇਕ ਵਾਰ ਫਿਰ ਤੋਂ ਪਾਕਿਸਤਾਨ ਨੂੰ ਬੇਨਕਾਬ ਕਰ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਕਸ਼ਮੀਰ ‘ਚ ਜ਼ਿੰਦਾ ਫੜੇ ਗਏ ਅੱਤਵਾਦੀ ਬਹਾਦਰ ਅਲੀ ਦੇ ਕਬੂਲਨਾਮੇ ਵਾਲਾ ਵੀਡੀਓ ਜਨਤਕ ਕਰ ਦਿੱਤਾ ਹੈ। ਦੱਸਣ ਯੋਗ ਹੈ ਕਿ ਅਲੀ ਨੂੰ ਬੀਤੀ 25 ਜੁਲਾਈ 2016 ਨੂੰ ਦੱਖਣੀ ਕਸ਼ਮੀਰ ‘ਚ ਭਾਰਤੀ ਅਥਾਰਿਟੀ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਹੈ। ਅਲੀ ਤੋਂ ਭਾਰੀ ਮਾਤਰਾ ਵਿਚ ਹਥਿਆਰ ਮਿਲੇ ਸਨ। ਅਲੀ ਇਸ ਸਮੇਂ ਐਨ. ਆਈ. ਏ. ਦੀ ਹਿਰਾਸਤ ‘ਚ ਹੈ। ਐਨ. ਆਈ. ਏ. ਦੇ ਆਈ. ਜੀ ਸੰਜੀਵ ਕੁਮਾਰ ਨੇ ਕਿਹਾ ਕਿ ਅਲੀ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਪਾਕਿਸਤਾਨੀ ਫੌਜ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਸਿਖਲਾਈ ਦਿੱਤੀ ਸੀ।
ਐਨ. ਆਈ. ਏ. ਮੁਤਾਬਕ ਅਲੀਂ ਤੋਂ ਮਿਲੇ ਸਬੂਤ ਭਾਰਤ ਨੇ ਜਮ੍ਹਾ ਕਰ ਲਏ ਹਨ, ਜੋ ਸਹੀ ਸਮੇਂ ‘ਤੇ ਪਾਕਿਸਤਾਨ ਨੂੰ ਸੌਂਪੇ ਜਾਣਗੇ। ਅਲੀ ਨੂੰ 8 ਜੁਲਾਈ ਨੂੰ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ‘ਚ ਪੈਦਾ ਹੋਏ ਹਾਲਾਤ ਦਾ ਫਾਇਦਾ ਚੁੱਕਣ ਲਈ ਸਰਹੱਦ ਤੋਂ ਪਾਰ ਭੇਜਿਆ ਗਿਆ ਸੀ। ਅਲੀ ਨੇ ਆਪਣੇ ਕਬੂਲਨਾਮੇ ਵਿਚ ਦੱਸਿਆ ਕਿ ਉਸ ਨਾਲ 30-50 ਅੱਤਵਾਦੀਆਂ ਨੇ ਟ੍ਰੇਨਿੰਗ ਲਈ ਸੀ। ਅਫਗਾਨਿਸਤਾਨ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ‘ਚ ਸਿਖਲਾਈ ਕੈਂਪ ਲੱਗਾ ਸੀ। ਸਿਖਲਾਈ ਦੇਣ ਵਾਲਿਆਂ ਵਿਚ ਪਾਕਿਸਤਾਨ ਫੌਜ ਦੇ ਕੁਝ ਲੋਕ ਵੀ ਸਨ, ਜੋ ਸਾਦੀ ਵਰਦੀ ‘ਚ ਸਨ।

LEAVE A REPLY