3ਚੰਡੀਗੜ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਕਰਕੇ ਪੂਰੇ ਹਲਕਿਆਂ ਵਿੱਚ ਦਲ ਬਦਲ ਦਾ ਮਹੌਲ ਕਾਇਮ ਹੋਣ ਲੱਗ ਪਿਆ ਹੈ। ਇਸ ਕੜੀ ਵਿੱਚ ਬੁੱਧਵਾਰ ਨੂੰ ਚੋਣਾਂ ਤੋਂ ਠੀਕ ਪਹਿਲੇ ਅਕਾਲੀ ਦਲ ਨੇ ਮੋਹਾਲੀ ਜ਼ਿਲੇ ਦੇ ਮੇਅਰ ਕੁਲਵੰਤ ਸੰਘ ਨੂੰ ਆਪਣੇ ਪਾਲੇ ਵਿੱਚ ਲਿਆ ਕੇ ਇਕ ਵੱਡੀ ਰਾਜਨੀਤਕ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਮੋਹਾਲੀ ਨਿਗਮ ਚੋਣਾਂ ਵਿੱਚ ਅਕਾਲੀ ਦਲ ਨੂੰ ਛੱਡਣ ਦੇ 18 ਮਹੀਨੇ ਬਾਅਦ ਮੁੜ ਮੇਅਰ ਕੁਲਵੰਤ ਸਿੰਘ ਨੇ ਅਕਾਲੀ ਦਲ ਦਾ ਹੱਥ ਫੜ ਲਿਆ ਹੈ। ਕੁਲਵੰਤ ਸਿੰਘ ਬੁੱਧਵਾਰ ਨੂੰ ਚੰਡੀਗੜ ਸਥਿਤ ਅਕਾਲੀ ਦਲ ਦੇ ਸੇਕਟਰ 28 ਦਫ਼ਤਰ ਵਿੱਖੇ ਡਿਪਟੀ ਸੀਐਮ ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਕੁਲਵੰਤ ਸਿੰਘ ਨੂੰ ਸਰੋਪਾ ਪਾ ਕੇ ਡਿਪਟੀ ਸੀਐਮ ਸੁਖਬੀਰ ਨੇ ਪਾਰਟੀ ਵਿੱਚ ਸ਼ਾਮਲ ਕਰ ਲਿਆ। ਇਸ ਦੌਰਾਨ ਸੁਖਬੀਰ ਨੇ ਖੁਸ਼ੀ ਜਤਾਉਂਦੇ ਕਿਹਾ ਕਿ ਕੁਲਵੰਤ ਸਿੰਘ ਦੇ ਆਉਣ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ।
ਗੌਰਤਲਬ ਹੈ ਕਿ ਕੁਲਵੰਤ ਨੇ ਨਿਗਮ ਚੋਣਾਂ ਵਿੱਚ ਆਪਣਾ ਇਕ ਵੱਖਰਾ ਗੁਟ ਬਣਾ ਕੇ ਚੋਣ ਲੜੀ ਸੀ। ਇਨਾਂ ਚੋਣਾਂ ਵਿੱਚ Àਨਾਂ ਦੇ ਸਮਰਥਕ ਜ਼ਿਆਦਾ ਗਿਣਤੀ ਵਿੱਚ ਪਾਰਸ਼ਦ ਨਹੀਂ ਬਣ ਸਕੇ ਤਾਂ ਉਹ ਕਾਂਗਰਸ ਨਾਲ ਗਠਬੰਧਨ ਕਰਕੇ ਮੇਅਰ ਦੀ ਕੁਰਸੀ ‘ਤੇ ਕਾਬਿਜ ਹੋਏ ਜਦਕਿ ਨਿਕਾਯ ਚੋਣਾਂ ਦੌਰਾਨ ਸਭ ਤੋਂ ਵੱਧ ਪਾਰਸ਼ਦ ਅਕਾਲੀ ਤੇ ਭਾਜਪਾ ਗਠਬੰਧਨ ਦੇ ਸਨ। ਪੰਜਾਬ ਵਿੱਚ ਸਰਕਾਰ ਹੋਣ ਦੇ ਬਾਅਦ ਵੀ ਅਕਾਲੀ ਮੋਹਾਲੀ ਵਿੱਚ ਆਪਣਾ ਮੇਅਰ ਨਹੀਂ ਬਣਾ ਸਕੇ ਸਨ।

LEAVE A REPLY