9ਨਵੀਂ ਦਿੱਲੀ : ਦੱਖਣੀ ਚੀਨ ਸਾਗਰ ਮਾਮਲੇ ‘ਤੇ ਚੀਨ ਨਾਲ ਆਪਣੀ ਖਿੱਚੋਤਾਣ ਵਿਚਾਲੇ ਵੀਅਤਨਾਮ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਇਸ ਮੁੱਦੇ ‘ਤੇ ਭਾਰਤ ਤੋਂ ਸਮਰਥਨ ਦੀ ਉਮੀਦ ਪ੍ਰਗਟ ਕੀਤੀ ਹੈ। ਵੀਅਤਨਾਮ ਨੇ ਬੁੱਧਵਾਰ ਨੂੰ ਦੱਖਣੀ ਚੀਨ ਸਾਗਰ ‘ਤੇ ਕੌਮਾਂਤਰੀ ਅਦਾਲਤ ਵਲੋਂ ਆਏ ਫੈਸਲੇ ‘ਤੇ ਭਾਰਤ ਦੇ ਰੁਖ ਦੀ ਸਿਫਤ ਕੀਤੀ ਅਤੇ ਕਿਹਾ ਕਿ ਅਗਲੇ ਮਹੀਨੇ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੀ ਵੀਅਤਨਾਮ ਯਾਤਰਾ ਦੋਵਾਂ ਦੇਸ਼ਾਂ ‘ਚ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰੇਗੀ।
ਮੋਦੀ ਸਤੰਬਰ ਦੇ ਪਹਿਲੇ ਹਫਤੇ ‘ਚ ਵੀਅਤਨਾਮ ਦਾ ਦੌਰਾ ਕਰ ਸਕਦੇ ਹਨ। ਹਾਲਾਂਕਿ, ਇਸ ਦੀ ਤਰੀਕ ਅਜੇ ਤੈਅ ਨਹੀਂ ਹੈ। ਭਾਰਤ ‘ਚ ਵੀਅਤਨਾਮ ਦੇ ਰਾਜਦੂਤ ਤੋਨ ਸਿੰਘ ਥਾਨ ਨੇ ਕਿਹਾ ਕਿ ਫੌਜੀਕਰਣ ਕਾਰਨ ਦੱਖਣੀ ਚੀਨ ਸਾਗਰ ‘ਚ ਸਥਿਤੀਆਂ ਕਾਫੀ ਖਰਾਬ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ,”ਅਸੀਂ ਆਸ਼ਾ ਕਰਦੇ ਹਾਂ ਕਿ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਜਲਦੀ ਹੀ ਹੋਵੇਗੀ। ਇਸ ਯਾਤਰਾ ਨਾਲ ਦੁਵੱਲੇ ਸੰਬੰਧਾਂ ਦੇ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੋਵੇਗੀ। ਅਸੀਂ ਆਸ਼ਾ ਕਰਦੇ ਹਾਂ ਕਿ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਵਿਆਪਕ ਪੱਧਰ ਤੱਕ ਪਹੁੰਚਣਗੇ। ਉਨ੍ਹਾਂ ਦੀ ਯਾਤਰਾ ਸੰਬੰਧੀ ਤਿਆਰੀਆਂ ਚੱਲ ਰਹੀਆਂ ਹਨ।

LEAVE A REPLY