ਰੀਓ ਡੀ ਜੇਨੇਰੀਓਂਪਹਿਲੀ ਵਾਰ ਓਲੰਪਿਕ ਖੇਡਾਂ ‘ਚ ਹਿੱਸਾ ਲੈ ਰਹੀ ਜਿਮਨਾਸਟ ਦੀਪਾ ਕਰਮਾਕਰ ਨੇ ਵਿਅਕਤੀਗਤ ਵਾਲਟ ਫ਼ਾਈਨਲ ‘ਚ ਥਾਂ ਬਣਾ ਕੇ ਭਾਰਤੀ ਖੇਡਾਂ ‘ਚ ਨਵਾਂ ਇਤਿਹਾਸ ਰਚਿਆ। ਇਥੇ ਅੱਠਵੇਂ ਸਥਾਨ ‘ਤੇ ਰਹਿ ਕੇ ਫ਼ਾਈਨਲ ਲਈ ਕੁਆਲੀਫ਼ਾਈਲ ਕਰਨ ਵਾਲੀ ਦੀਪਾ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਭਾਰਤੀ ਹੈ। ਓਲੰਪਿਕ ਲਈ ਕੁਆਲੀਫ਼ਾਈਲ ਕਰਨ ਵਾਲੀ ਪਹਿਲੀ ਮਹਿਲਾ ਜਿਮਨਾਸਟ ਤ੍ਰਿਪੁਰਾ ਦੀ ਦੀਪਾ ਨੇ ‘ਪ੍ਰੋਡੁਨੋਵਾ’ ਵਾਲਟ ‘ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਦੋ ਕੋਸ਼ਿਸ਼ਾਂ ਤੋਂ ਬਾਅਦ 14.850 ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਭਾਰਤੀ ਖਿਡਾਰੀ ਨੂੰ ਉਡੀਕ ਕਰਨੀ ਪਈ। ਉਹ ਪੰਜ ਸਭ ਡਿਵੀਜ਼ਨ ‘ਚ ਤੀਜੇ ‘ਚੋਂ ਛੇਵੇਂ ਸਥਾਨ ‘ਤੇ ਰਹੀ ਸੀ। ਉਹ ਆਖਿਰ ‘ਚ ਓਵਰਆਲ ਅੱਠਵੇਂ ਸਥਾਨ ‘ਤੇ ਖਿਸਕ ਗਈ। ਕੈਨੇਡਾ ਦੀ ਸ਼ੈਲੋਨ ਓਲਸਨ ਨੇ ਵਧੀਆ ਪ੍ਰਦਰਸ਼ਨ ਕਰਦੇ ੇਹੋਏ 14.950 ਅੰਕ ਬਣਾ ਕੇ ਓਵਰਆਲ ਤਾਲਿਕਾ ‘ਚ ਅੰਤਰ ਪੈਦਾ ਕਰ ਦਿੱਤਾ। ਪਰ ਇਹ ਦੀਪਾ ਲਈ ਫ਼ਾਈਨਲ ‘ਚ ਥਾਂ ਬਣਾਉਣ ਲਈ ਕੋਸ਼ਿਸ਼ ਸੀ। ਫ਼ਾਈਨਲ 14 ਅਗਸਤ ਨੂੰ ਹੋਵੇਗਾ ਜਿਸ ‘ਚ ਪਹਿਲੇ ਅੱਠ ਜਿਮਨਾਸਟ ਤਮਗੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰੇਗੀ। ਦੀਪਾ ਨੇ ਬਾਅਦ ‘ਚ ਕਿਹਾ ਮੈਂ ਖੁਸ਼ ਹਾਂ ਪਰ ਇਸ ਤੋਂ ਥੋੜ੍ਹਾ ਵਧੀਆ ਪ੍ਰਦਰਸ਼ਨ ਕੀਤਾ ਸੀ। ਦੀਪਾ ਨੇ ਆਪਣੀ ਪਹਿਲੀ ਕੋਸ਼ਿਸ਼ ਕੀਤੀ ਸੀ। ਦੀਪਾ ਨੇ ਆਪਣੀ ਪਹਿਲੀ ਕੋਸ਼ਿਸ਼ ‘ਚ 7.000 ਡਿਫ਼ਕਲਟੀ ਅਤੇ ਐਕਸਕਊਸ਼ਨ ‘ਚ 8.1 ਅੰਕ ਬਣਾਏ। ਦੂਜੀ ਕੋਸ਼ਿਸ਼ ‘ਚ ਉਹ ਡਿਫ਼ਕਲਟੀ ‘ਚ 6.000 ਦਾ ਹੀ ਸਕੋਰ ਬਣਾ ਪਾਈ। ਉਨ੍ਹਾਂ ਨੇ ਪ੍ਰੋਡੁਨੋਵਾ ਵਾਲਟ ‘ਚ ਪਹਿਲੀ ਕੋਸ਼ਿਸ਼ ‘ਚ ਆਮ ਪ੍ਰਦਰਸ਼ਨ ਕੀਤਾ ਪਰ ਦੂਜੀ ਕੋਸ਼ਿਸ਼ ‘ਚ ਉਹ ਕੋਸ਼ਿਸ਼ ਛੱਡਣ ‘ਚ ਸਫ਼ਲ ਰਹੀ।