2ਕੁਏਟਾ : ਪਾਕਿਸਤਾਨ ਦੇ ਕੁਏਟਾ ਵਿੱਚ ਅਲ ਖੈਰ ਅਸਪਤਾਲ ਨੇੜੇ ਵੀਰਵਾਰ ਨੂੰ ਇਕ ਵਾਰੀ ਮੁੜ ਧਮਾਕਾ ਹੋਣ ਦੀ ਸੂਚਨਾ ਹੈ। ਧਮਾਕੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ। ਕੁਏਟਾ ਵਿੱਚ ਤਿੰਨ ਦਿਨਾਂ ਦੌਰਾਨ ਇਹ ਦੂਜਾ ਧਮਾਕਾ ਹੈ। ਸੁਰੱਖਿਆ ਫੋਰਸ ਨੇ ਮੌਕੇ ‘ਤੇ ਪੁੱਜ ਕੇ ਧਮਾਕੇ ਨਾਲ ਜੁੜੇ ਸਬੂਤ ਇੱਕਠੇ ਕੀਤੇ ਹਨ। ਰਾਹਤ ਤੇ ਬਚਾਅ ਦਲਾਂ ਨੇ ਜ਼ਖ਼ਮੀਆਂ ਨੂੰ ਅਸਪਤਾਲ ਲੈ ਜਾਣ ਦਾ ਕੰਮ ਵੀ ਸ਼ੁਰੂ ਕੀਤਾ ਹੈ। ਉਥੇ ਪੁਲੀਸ ਨੇ ਪੂਰੇ ਇਲਾਕੇ ਨੂੰ ਘੇਰ ਰੱਖਿਆ ਹੈ ਤੇ ਤਲਾਸ਼ੀ ਅਭਿਆਨ ਜ਼ਾਰੀ ਕੀਤਾ ਹੈ। ਬਚਾਅ ਦਲ ਦੇ ਲੋਕਾਂ ਦਾ ਕਹਿਣਾ ਹੈ ਕਿ ਬਲੂਚੀਸਤਾਨ ਦੀ ਪ੍ਰਾਂਤਕ ਰਾਜਧਾਨੀ ਕੁਏਟਾ ਵਿੱਚ ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕ ਨੇੜਲੇ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟ ਗਏ। ਇਹ ਧਮਾਕਾ ਅੱਤਵਾਦੀ ਨਿਰੋਧਕ ਦਸਤੇ ਦੀ ਗੱਡੀ ਨੂੰ ਨਿਸ਼ਾਣਾ ਬਨਾਉਂਦੇ ਕੀਤਾ ਗਿਆ ਸੀ। ਇਹ ਗੱਡੀ ਅਲ ਖੈਰ ਅਸਪਤਾਲ ਦੇ ਨੇੜੇ ਜਰਘੋ ਰੋਡ ‘ਤੇ ਖੜੀ ਸੀ। ਗੌਰਤਲਬ ਹੈ ਕ ਬੀਤੇ ਸੋਮਵਾਰ ਨੂੰ ਕੁਏਟਾ ਵਿੱਚ ਸਿਵਿਲ ਅਸਪਤਾਲ ਵਿੱਚ ਆਤਮਘਾਤੀ ਹਮਲਾ ਹੋਇਆ ਸੀ ਜਿਸ ਵਿੱਚ 75 ਲੋਕ ਮਾਰੇ ਗਏ ਸਨ। ਮਰਣ ਵਾਲਿਆਂ ਵਿੱਚ ਜ਼ਿਆਦਾਤਰ ਵਕੀਲ ਤੇ ਪੱਤਰਕਾਰ ਸਨ। ਤਹਿਰੀਕ ਏ ਤਾਲੀਬਾਨ ਪਾਕਿਸਤਾਨ ਦੇ ਧੜੇ ਜਮਾਤ ਉਲ ਅਹਾਰਾ ਦੇ ਬੁਲਾਰੇ ਇੰਸ਼ਾ ਉਲ•ਾ ਅਹਿਸਨ ਨੇ ਮੀਡੀਆ ਸੰਗਠਨਾਂ ਨੂੰ ਇਕ ਈਮੇਲ ਜ਼ਰੀਏ ਦੱਸਿਆ ਕਿ ਉਸਦਾ ਗੁਟ ਕੁਏਟਾ ਵਿੱਚ ਹੋਏ ਹਮਲੇ ਦੀ ਜਿੰਮੇਦਾਰੀ ਲੈਂਦਾ ਹੈ।

LEAVE A REPLY