4ਰਿਓ ਡੀ ਜੇਨੇਰਿਓ : ਭਾਰਤ ਦੀ ਸਟਾਰ ਤੀਰ ਅੰਦਾਜ ਦੀਪਿਕਾ ਕੁਮਾਰੀ ਰਿਓ ਓਲੰਪਿਕ ਖੇਡਾਂ ਦੇ ਵਿਅਕਤੀਗਤ ਰਿਕਰਵ ਰੈਕਿੰਗ ਰਾਉਂਡ ਦੇ ਪ੍ਰੀ ਕੁਆਟਰ ਫਾਈਨਲ ‘ਚ ਪੁੱਜ ਗਈ ਹੈ। ਕੁਆਟਰ ਫਾਈਨਲ ਵਿੱਚ ਥਾਂ ਬਨਾਉਣ ਵਾਸਤੇ ਉਨਾਂ ਨੂੰ ਹੁਣ ਚੀਨੀ ਤਾਈਪੇ ਦੀ ਤਾਨ ਜਾਂ ਤਿੰਗ ਨਾਲ ਭਿੜੰਤ ਕਰਨੀ ਹੋਵੇਗੀ। ਬਰਸਾਤ ਤੇ ਹਵਾਵਾਂ ਵਿਚਾਲੈ ਚੰਗੇ ਖੇਡ ਦਾ ਨਮੂਨਾ ਪੇਸ਼ ਕਰਦਿਆਂ ਦੀਪਿਕਾ ਨੇ ਇਟਲੀ ਦੀ ਗੁਏਨਦਾਲਿਨਾ ਸਾਰਤੋਰੀ ਨੂੰ ਹਰਾਇਆ। ਦੀਪਿਕਾ ਪ੍ਰੀ ਕੁਆਟਰ ਫਾਈਨਲ ਵਿੱਚ ਪੁੱਜਣ ਵਾਲੀ ਤੀਜੀ ਭਾਰਤੀ ਤੀਰਅੰਦਾਜ ਬਣੀ। ਉਨਾਂ ਤੋਂ ਪਹਿਲਾਂ ਮਹਿਲਾ ਵਰਗ ਵਿੱਚ ਲੈਸ਼ਰਾਮ ਬੌਂਬਾਯਲਾ ਦੇਵੀ ਨੇ ਤੇ ਪਰੁਸ਼ ਵਰਗ ਵਿੱਚ ਅਤਨੁ ਦਾਸ ਨੇ ਅਖਿਰੇ 16 ‘ਚ ਥਾਂ ਬਣਾਈ ਸੀ। ਦੀਪਿਕਾ ਨੇ ਅਜੇ ਤੱਕ ਆਪਣੇ ਦੋਵੇਂ ਮੁਕਾਬਲਿਆਂ ਵਿੱਚ ਪਹਿਲੇ ਸੇਟ ਵਿੱਚ ਪਿਛੜਣ ਦੇ ਬਾਅਦ ਵਾਪਸੀ ਕੀਤੀ। ਉਨਾਂ ਸਾਰਤੋਰੀ ਨੂੰ 24-27, 29-26, 28-26, 28-27 ਤੋਂ ਹਰਾਇਆ। ਇਸ ਤਰਾਂ ਨਾਲ ਇਸ ਮੈਚ ਦਾ ਕੁਲ ਸਕੋਰ 109-106 ਰਿਹਾ।

LEAVE A REPLY