6ਧਰਮਸ਼ਾਲਾ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹਿਮਾਚਲ ਦੇ ਧਰਮਕੋਟ ਵਿਖੇ 10 ਦਿਨਾਂ ਦਾ ‘ਵਿਪਾਸਨਾ ਧਿਆਨ ਪ੍ਰੋਗਰਾਮ’ ਪੂਰਾ ਹੋ ਗਿਆ ਹੈ। ਸੈਂਟਰ ਤੋਂ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਨੇ ਟਵਿਟ ਕਰ ਕੇ ਦੱਸਿਆ ਕਿ ਉਹ ’10 ਦਿਨ ਦੇ ਕੋਰਸ ਤੋਂ ਬਾਅਦ ਉਹ ਫਰੈਸ਼ ਤੇ ਊਰਜਵਾਨ ਮਹਿਸੂਸ’ ਕਰ ਕਰ ਰਹੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਆਖਿਆ ਕਿ ਕੋਰਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਤਰੋਤਾਜ਼ਾ ਹੋਏ ਹਨ ਤੇ ਵਿਰੋਧੀਆਂ ਨਾਲ ਮੁਕਾਬਲਾ ਕਰਨ ਲਈ ਤਿਆਰ ਹਨ।
ਪੰਜਾਬ ਚੋਣਾਂ ਦੀਆਂ ਗੱਲ ਕਰਦਿਆਂ ਕੇਜਰੀਵਾਲ ਨੇ ਆਖਿਆ ਕਿ ਸੂਬੇ ਵਿੱਚ ਪਾਰਟੀ 100 ਤੋਂ ਵੱਧ ਸੀਟਾਂ ਉੱਤੇ ਜਿੱਤ ਪ੍ਰਾਪਤ ਕਰੇਗੀ। ਦਿੱਲੀ ਦੇ ਉਪ ਰਾਜਪਾਲ ਸਬੰਧੀ ਅਦਾਲਤ ਦੇ ਆਏ ਫ਼ੈਸਲੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕੁਝ ਵੀ ਨਹੀਂ ਆਖਿਆ। ਖ਼ਰਾਬ ਮੌਸਮ ਦੇ ਕਾਰਨ ਧਰਮਸ਼ਾਲਾ ਤੋਂ ਉਡਾਣ ਰੱਦ ਹੋ ਕਾਰਨ ਕੇਜਰੀਵਾਲ ਸੜਕ ਮਾਰਗ ਰਾਹੀਂ ਦਿੱਲੀ ਪਰਤ ਰਹੇ ਹਨ।

LEAVE A REPLY