sports-news-300x150ਦੁਬਈ: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਐਡਬੇਸਟਨ ਟੈਸਟ ਖਤਮ ਦੋਣ ਦੇ ਬਾਅਦ ਸੋਮਵਾਰ ਨੂੰ ਜਾਰੀ ਰੈਂਕਿੰਗ ‘ਚ ਭਾਰਤ ਦੇ ਅਸ਼ਵਿਨ ਨੂੰ ਹਟਾ ਕੇ ਦੁਬਾਰਾ ਪਹਿਲਾ ਸਥਾਨ ਹਾਸਲ ਕਰ ਲਿਆ। ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਸੀਰੀਜ਼ 2-1 ਨਾਲ ਜਿੱਤ ਲਈ। ਟੈਸਟ ਮੈਚ ਤੋਂ ਪਹਿਲਾਂ ਐਂਡਰਸਨ ਅਸ਼ਵਿਨ ਤੋਂ ਇੱਕ ਅੰਕ ਪਿੱਛੇ ਚੱਲ ਰਹੇ ਸਨ ਪਰ ਮੈਚ ਦੇ ਬਾਅਦ ਉਨ੍ਹਾਂ ਨੇ ਅਸ਼ਵਿਨ ‘ਤੇ 12 ਅੰਕਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ਼ ਮੈਚ ‘ਚ ਚਾਰ ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਆਈ. ਸੀ. ਸੀ. ਦੀ ਟੈਸਟ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਹੈ।

LEAVE A REPLY