8ਸਨਰਾਈਜ਼ : ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਪੱਛਮੀ ਏਸ਼ੀਆ ਤੋਂ ਯੂਰਪੀ ਸ਼ਹਿਰਾਂ ਤੱਕ ਕਹਿਰ ਵਰ੍ਹਾਉਣ ਵਾਲੇ ਇਸਲਾਮਿਕ ਸਟੇਟ ਦੀ ਸਥਾਪਨਾ ਕੀਤੀ ਹੈ। ਇਸ ਤੋਂ ਕੁਝ ਹੀ ਪਲਾਂ ਬਆਦ ਕਿਸੇ ਹੋਰ ਵਿਸ਼ੇ ‘ਤੇ ਬੋਲਦੇ ਸਮੇਂ ਟਰੰਪ ਨੇ ਰਾਸ਼ਟਰਪਤੀ ਦਾ ਪੂਰਾ ਨਾਂ ਬਰਾਕ ਹੁਸੈਨ ਓਬਾਮਾ ਲੈਂਦੇ ਹੋਏ ਉਨ੍ਹਾਂ ਬਾਰੇ ਇਹ ਗੱਲ ਕਹੀ। ਜਾਣਕਾਰੀ ਮੁਤਾਬਕ ਟਰੰਪ ਨੇ ਫਲੋਰਿਡਾ ਦੇ ਫੋਰਟ ਲਾਡਰਡੇਲ ਦੇ ਬਾਹਰ ਇੱਕ ਵਾਧੂ ਭੀੜ ਵਾਲੀ ਪ੍ਰਚਾਰ ਰੈਲੀ ਦੌਰਾਨ ਕਿਹਾ ਕਿ ਤੁਸੀ ਜਾਣਦੇ ਹੋ ਕਿ ਉਹ ਕਈ ਮਾਮਲਿਆਂ ‘ਚ ਰਾਸ਼ਟਰਪਤੀ ਓਬਾਮਾ ਦਾ ਸਨਮਾਨ ਕਰਦੇ ਹਨ। ਉਹ ਆਈ. ਐੱਸ. ਆਈ. ਐੱਸ. ਦੇ ਸੰਸਥਾਪਕ ਹਨ। ਉਨ੍ਹਾਂ ਨੇ ਆਪਣੇ ਇਸ ਦੋਸ਼ ‘ਤੇ ਜ਼ੋਰ ਦੇਣ ਲਈ ਨੂੰ ਤਿੰਨ ਵਾਰ ਦੋਹਰਾਇਆ ਹੈ। ਦੱਸਣਯੋਗ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਰੀਪਬਲਿਕਨ ਉਮੀਦਵਾਰ ਟਰੰਪ ਪੂਰਬ ‘ਚ ਡੈਮੋਕਰੇਟਿਕ ਮੁਕਾਬਲੇਦਾਰ ਹਿਲੇਰੀ ਕਲਿੰਟਨ ‘ਤੇ ਵੀ ਇਸ ਸਮੂਹ ਦੀ ਸਥਾਪਨਾ ਦਾ ਦੋਸ਼ ਲਾ ਚੁਕੇ ਹਨ। ਵੀਰਵਾਰ ਨੂੰ ਇਸ ਦੋਸ਼ ਨੂੰ ਓਬਾਮਾ ‘ਤੇ ਲਾਉਂਦੇ ਹੋਏ ਟਰੰਪ ਨੇ ਕਿਹਾ ਕਿ ਚਲਾਕ ਹਿਲੇਰੀ ਅਸਲ ‘ਚ ਇਸ ਸਮੂਹ ਦੀ ਸਹਿ ਸੰਸਥਾਪਕ ਹੈ। ਜ਼ਿਕਰਯੋਗ ਹੈ ਕਿ ਟਰੰਪ ਲੰਬੇ ਸਮੇਂ ਤੋਂ ਦੋਸ਼ ਲਾਉਂਦੇ ਰਹੇ ਹਨ ਕਿ ਓਬਾਮਾ ਅਤੇ ਉਨ੍ਹਾਂ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਨੇ ਪੱਛਮੀ ਏਸ਼ੀਆ ਲਈ ਅਜਿਹੀਆਂ ਨੀਤੀਆ ਅਪਣਾਈਆਂ, ਜਿਨ੍ਹਾਂ ਕਾਰਨ ਇਰਾਕ ‘ਚ ਸੱਤਾ ਦੇ ਲਿਹਾਜ਼ ਨਾਲ ਜ਼ੀਰੋ ਹੋ ਗਈ ਹੈ ਅਤੇ ਇਸ ਦਾ ਫਾਇਦਾ ਆਈ. ਐੱਸ. ਨੇ ਚੁਕਿਆ ਹੈ। ਟਰੰਪ ਨੇ ਇਰਾਕ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਓਬਾਮਾ ਦੀ ਸਖਤ ਆਲੋਚਨਾ ਕੀਤੀ ਹੈ। ਇਸ ਦੌਰਾਨ ਓਬਾਮਾ ਦੇ ਕਈ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨੇ ਇੱਕ ਅਜਿਹੀ ਅਸਥਿਰਤਾ ਪੈਦਾ ਕੀਤੀ ਹੈ, ਜਿਸ ‘ਚ ਆਈ. ਐੱਸ. ਜਿਹੇ ਚਰਮਪੰਥੀ ਸਮੂਹ ਅੱਗੇ ਵਧਦੇ ਹਨ। ਵ੍ਹਾਈਟ ਹਾਊਸ ਨੇ ਟਰੰਪ ਦੇ ਦੋਸ਼ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

LEAVE A REPLY