4ਇਸਲਾਮਾਬਾਦ : ਨਵਾਜ਼ ਸ਼ਰੀਫ ਲਈ ਖਤਰੇ ਦੀ ਘੰਟੀ ਬੱਜ ਰਹੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਸਥਾਨਕ ਲੋਕ 21 ਜੁਲਾਈ ਨੂੰ ਚੋਣ ‘ਚ ਹੋਏ ਘਪਲੇ ਅਤੇ ਪਾਕਿ ਦੇ ਵਿਰੋਧ ‘ਚ ਸੜਕਾਂ ‘ਤੇ ਉਤਰਨਗੇ। ਅੰਦੋਲਨ ਕਰਨ ਵਾਲੇ ਲੋਕ ਇਸ ਦਾ ਭਾਰੀ ਵਿਰੋਧ ਜਤਾ ਰਹੇ ਹਨ ਅਤੇ ਆਜ਼ਾਦੀ ਦੇ ਨਾਅਰੇ ਲਗਾ ਰਹੇ ਹਨ। ਦੱਸਣਯੋਗ ਹੈ ਕਿ ਪ੍ਰਦਰਸ਼ਕਾਰੀ ਪਾਕਿ ਪ੍ਰਾਯੋਜਿਤ ਅੱਤਵਾਦ, ਗੁੰਡਾਗਰਦੀ ਵਿਰੁੱਧ ਆਪਣੀ ਆਵਾਜ਼ ਚੁੱਕ ਰਹੇ ਹਨ। ਪੀੜਤ ਲੋਕਾਂ ਨੇ ਵੀ ਪਾਕਿ ਮੀਡੀਆ ਵਿਰੁੱਧ ਨਾਅਰੇ ਲਾਏ ਹਨ। 21 ਜੁਲਾਈ ਨੂੰ ਹੋਏ ਚੋਣ ਨਤੀਜੇ, ਜਿਸ ‘ਚ 41 ‘ਚੋਂ 32 ਸੀਟਾਂ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੂੰ ਮਿਲੀਆਂ ਸਨ, ਉਸ ਤੋਂ ਬਾਅਦ ਹੀ ਪੋਕ ਉਬਲ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਚੋਣ ਹਮੇਸ਼ਾ ਸੱਤਾਧਾਰੀ ਪਾਰਟੀ ਦੇ ਪੱਖ ‘ਚ ਪੱਕੇ ਰਹਿੰਦੇ ਹਨ। ਪਿਛਲੇ ਸਾਲ ਦੀਆਂ ਰਿਪੋਰਟਾਂ ‘ਚ ਇਹ ਸਾਹਮਣੇ ਆਇਆ ਸੀ ਕਿ ਪੋਕ ਦੇ ਵਾਸੀ ਖੁੱਲ੍ਹੇ ਤੌਰ ‘ਤੇ ਭਾਰਤ ਦਾ ਇੱਕ ਹਿੱਸਾ ਬਣਨ ਲਈ ਵਕਾਲਚ ਕਰ ਰਹੇ ਸਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਸਨ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹਨ।

LEAVE A REPLY