2ਨਵੀਂ ਦਿੱਲੀ : ਯੁਪੀ ਦੇ ਏਡੀਜੀ (ਲਾਅ ਐਂਡ ਆਰਡਰ) ਦਲਜੀਤ ਸਿੰਘ ਚੌਧਰੀ ਬੀਤੀ ਰਾਤ ਮੁਰਾਦਨਗਰ ਵਿੱਚ ਭਾਜਪਾ ਨੇਤਾ ਬ੍ਰਿਜਪਾਲ ਤੇਵਤਿਆ ‘ਤੇ ਹੋਏ ਹਾਈ ਪ੍ਰੋਫਾਈਲ ਹਮਲੇ ਦੀ ਜਾਂਚ ਪੜਤਾਲ ਦੇ ਸਿਲਸਿਲੇ ਵਿੱਚ ਸ਼ੁਕਰਵਾਰ ਸਵੇਰੇ ਨੋਇਡਾ ਪੁੱਜੇ। ਉਹ ਫੋਰਟੀਜ਼ ਅਸਪਤਾਲ ਵੀ ਪੁੱਜੇ ਜਿਥੇ ਤੇਵਤਿਆ ਦਾ ਇਲਾਜ ਚੱਲ ਰਿਹਾ ਹੈ। ਚੌਧਰੀ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਦੱਸਿਆ ਿਕ ਡਾਕਟਰਾਂ ਮੁਤਾਬਕ ਤੇਵਤਿਆ ਦੀ ਹਾਲਤ ਫਿਲਹਾਲ ਸਥਿਰ ਹੈ। ਉਨਾਂ ਖੁਲਾਸਾ ਕੀਤਾ ਕਿ ਭਾਜਪਾ ਨੇਤਾ ‘ਤੇ ਹਮਲੇ ਵਿੱਚ ਜ਼ਖ਼ਮੀ ਇਕ ਵਿਅਕਤੀ ਨੇ ਹਮਲਾਵਰ ਇਕ ਬਦਮਾਸ਼ ਦੀ ਪਹਿਚਾਣ ਕੀਤੀ ਹੈ। ਪੁਲੀਸ ਨੇ ਅਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਜਗਾ ਛਾਪੇਮਾਰੀ ਕੀਤੀ ਹੈ। ਹਲਾਂਕਿ ਪਹਿਲੀ ਨਜ਼ਰ ਵਿੱਚ ਮਾਮਲਾ ਨਿਜੀ ਦੁਸ਼ਮਣੀ ਦਾ ਲਗ ਰਿਹਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਇਕ ਮਹਿਲਾ ਕਾਂਸਟੇਬਲ ਸਮੇਤ 3 ਲੋਕਾਂ ਨੂੰ ਪੁਛਗਿਛ ਵਾਸਤੇ ਹਿਰਾਸਤ ਵਿੱਚ ਲਿਆ ਹੈ।

LEAVE A REPLY