8ਓਨਟਾਰੀਓ :  ਓਨਟਾਰੀਓ ਦੇ ਸਟਰੈਥਰੋਏ ਇਲਾਕੇ ਦੇ ਲੋਕ ਇਹ ਜਾਣ ਕੇ ਕਾਫੀ ਹੈਰਾਨ ਹਨ ਕਿ ਆਈ. ਐੱਸ. ਦਾ ਸਮਰਥਨ ਕਰਨ ਵਾਲਾ ਅੱਤਵਾਦੀ ਉਨ੍ਹਾਂ ਵਿਚਕਾਰ ਰਹਿੰਦਾ ਸੀ। ਸਟਰੈਥਰੋਏ ‘ਚ ਰਹਿਣ ਵਾਲਾ ਅਤੇ ਇਸਲਾਮਿਕ ਸਟੇਟ ਦਾ ਹਿਮਾਇਤੀ 24 ਸਾਲਾ ਐਰਨ ਡਰਾਈਵਰ ਬੁੱਧਵਾਰ ਨੂੰ ਪੁਲਸ ਹੱਥੋਂ ਮਾਰਿਆ ਗਿਆ ਸੀ। ਉਸ ਦਾ ਇਰਾਦਾ ਕੈਨੇਡਾ ਦੇ ਕਿਸੇ ਭੀੜ-ਭਾੜ ਵਾਲੇ ਸ਼ਹਿਰ ‘ਤੇ ਵੱਡਾ ਅੱਤਵਾਦੀ ਹਮਲਾ ਕਰਨ ਦਾ ਸੀ ਪਰ ਅਮਰੀਕੀ ਫੈਡਰਲ ਜਾਂਚ ਬਿਊਰੋ (ਐੱਫ. ਬੀ. ਆਈ.) ਵਲੋਂ ਜਦੋਂ ਕੈਨੇਡਾ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਤਾਂ ਉੁਨ੍ਹਾਂ ਨੂੰ ਉਸ ਨੂੰ ਮਾਰ ਮੁਕਾਇਆ।
ਡਰਾਈਵਰ ਦੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਇਸ ਗੱਲ ਦੀ ਜਾਣਕਾਰੀ ਹੀ ਨਹੀਂ ਸੀ ਕਿ ਇੰਨਾ ਖ਼ਤਰਨਾਕ ਇਰਾਦੇ ਰੱਖਣ ਵਾਲਾ ਆਦਮੀ ਉਨ੍ਹਾਂ ਦਰਮਿਆਨ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਪਤਾ, ਅਮਰੀਕੀ ਫੈਡਰਲ ਜਾਂਚ ਬਿਊਰੋ (ਐੱਫ. ਬੀ. ਆਈ.) ਵਲੋਂ ਕੈਨੇਡਾ ਪੁਲਸ ਨੂੰ ਹਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਹੀ ਲੱਗਾ। ਇੱਥੋਂ ਦੇ ਰਹਿਣ ਵਾਲੇ ਜੋਹਨ ਕੈਰੀ ਨੇ ਦੱਸਿਆ ਕਿ ਇਹ ਗੱਲ ਪਤਾ ਲੱਗਣ ‘ਤੇ ਕਿੰਨਾ ਡਰ ਲੱਗਦਾ ਹੈ ਕਿ ਕੋਈ ਖ਼ਤਰਨਾਕ ਅੱਤਵਾਦੀ ਤੁਹਾਡੇ ਵਿਚਕਾਰ ਰਹਿ ਰਿਹਾ ਹੈ। ਲੈਰੀ ਗੈਡੇਸ ਨਾਮੀ ਵਿਅਕਤੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਖ਼ਤਰੇ ਬਾਰੇ ਪੁਲਸ ਨੂੰ ਸਥਾਨਕ ਨਿਵਾਸੀਆਂ ਨੂੰ ਪਹਿਲਾਂ ਹੀ ਚਿਤਾਵਨੀ ਦੇ ਦੇਣੀ ਚਾਹੀਦੀ ਹੈ। ਉੱਧਰ ਇਸ ਬਾਰੇ ਲੰਡਨ ਮਸਜਿਦ ਦੇ ਬੁਲਾਰੇ ਨਵਾਜ਼ ਤਾਹਿਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਡਰਾਈਵਰ ਬਾਰੇ ਪੁਲਸ ਨੂੰ ਉਦੋਂ ਹੀ ਜਾਣਕਾਰੀ ਦੇ ਦਿੱਤੀ ਸੀ, ਜਦੋਂ ਉਨ੍ਹਾਂ ਵਲੋਂ ਉਸ ਕੋਲ ਇੱਕ ਜੀ. ਪੀ. ਐੱਸ. ਬਰੇਸਲੈੱਟ ਦੇਖਿਆ ਸੀ। ਉਸ ਨੇ ਦੱਸਿਆ ਕਿ ਡਰਾਈਵਰ ਬਿਲਕੁਲ ਹੀ ਅਜੀਬ ਇਨਸਾਨ ਸੀ। ਉਹ ਨਾ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਸੀ ਅਤੇ ਨਾ ਕੋਈ ਦੋਸਤ ਬਣਾਉਂਦਾ ਸੀ।

LEAVE A REPLY