7ਮਾਨਸਾ : ਆਮ ਆਦਮੀ ਪਾਰਟੀ ਦਿੱਲੀ ਦੇ ਲੋਕਾਂ ਨੂੰ ਮੂਰਖ ਬਣਾ ਸਕਦੀ ਹੈ ਪਰ ਪੰਜਾਬ ਦੇ ਅਣਖੀ ਲੋਕਾਂ ਨੂੰ ਨਹੀਂ ਕਿਉਂਕਿ ਇਹ ਪਾਰਟੀ ਮੌਕਾਪ੍ਰਸਤ ਤੇ ਦਲਬਦਲੂਆਂ ਦੀ ਪਾਰਟੀ ਹੈ। ਇਸ ਪਾਰਟੀ ‘ਚ ਹਰ ਕੋਈ ਵਿਧਾਇਕ ਜਾਂ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ ਹੈ। ਇਹ ਸ਼ਬਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਹਿਰੀ ਸੇਵਾ ਕੇਂਦਰ ਦਾ ਉਦਘਾਟਨ ਕਰਨ ਉਪਰੰਤ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੇ।
ਕਾਂਗਰਸ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਆਪਣੀ ਕੋਈ ਚੋਣ ਰਣਨੀਤੀ ਨਹੀਂ ਹੈ। ਇਹ ਪਾਰਟੀ ਮੁੱਦਾਹੀਣ ਪਾਰਟੀ ਹੈ, ਜਿਸ ਕਾਰਨ ਇਸ ਪਾਰਟੀ ਦੇ ਸੀਨੀਅਰ ਆਗੂ ਨਾਮੋਸ਼ੀ ਦੇ ਆਲਮ ‘ਚ ਹਨ।
ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ ਮੁੱਖ ਮੰਤਰੀ ਬਣਨ ਦੀ ਲਾਲਸਾ ਹੈ ਪਰ ਪੰਜਾਬ ਦੇ ਹਿੱਤਾਂ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਅਕਾਲੀ-ਭਾਜਪਾ ਸਰਕਾਰ ਪੰਜਾਬ ਦਾ ਵੱਡੇ ਪੱਧਰ ‘ਤੇ ਸਰਵਪੱਖੀ ਵਿਕਾਸ ਕਰ ਰਹੀ ਹੈ, ਜਿਸ ਸਦਕਾ ਤੀਜੀ ਵਾਰ ਸਰਕਾਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਹੁਣ ਪੰਜਾਬ ‘ਚ ਵੱਡੀ ਗਿਣਤੀ ‘ਚ ਸ਼ਹਿਰੀ ਸੇਵਾ ਕੇਂਦਰ ਖੁੱਲ੍ਹ ਗਏ ਹਨ, ਜਿਨ੍ਹਾਂ ਸਦਕਾ ਲੋਕਾਂ ਨੂੰ ਆਪਣੇ ਕੰਮਾਂ ਲਈ ਦਫਤਰਾਂ ‘ਚ ਭਟਕਣਾ ਨਹੀਂ ਪਵੇਗਾ।
ਇਸ ਮੌਕੇ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਵਿਧਾਇਕ ਪ੍ਰੇਮ ਮਿੱਤਲ, ਪਨਸੀਡ ਪੰਜਾਬ ਦੇ ਚੇਅਰਮੈਨ ਸੁਖਵਿੰਦਰ ਸਿੰਘ ਔਲਖ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਅਰੋੜਾ, ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਦਿਲਰਾਜ ਸਿੰਘ ਭੂੰਦੜ, ਦਿਹਾਤੀ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਯੂਥ ਵਿੰਗ ਦੇ ਜ਼ਿਲਾ ਦਿਹਾਤੀ ਪ੍ਰਧਾਨ ਅਵਤਾਰ ਸਿੰਘ ਰਾੜਾ, ਸ਼ਹਿਰੀ ਪ੍ਰਧਾਨ ਮਨਦੀਪ ਸਿੰਘ ਗੋਰਾ, ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਜਨਰਲ ਸਕੱਤਰ ਰਘਵੀਰ ਸਿੰਘ, ਡਾ. ਲਖਵਿੰਦਰ ਸਿੰਘ ਮੂਸਾ, ਅਕਾਲੀ ਆਗੂ ਹਰਭਜਨ ਸਿੰਘ ਖਿਆਲਾ, ਦਰਸ਼ਨ ਸਿੰਘ ਮੰਡੇਰ, ਰੇਸ਼ਮ ਸਿੰਘ ਬਣਾਂਵਾਲੀ, ਅਮਨਦੀਪ ਸਿੰਘ ਭੈਣੀਬਾਘਾ, ਹਰਵਿੰਦਰ ਸਿੰਘ ਧਲੇਵਾਂ, ਗੁਰਜਿੰਦਰ ਬੱਗਾ ਮਾਖਾ, ਹਰਮਨਜੀਤ ਭੰਮਾ, ਅਮਰੀਕ ਸਿੰਘ ਭੋਲਾ, ਰਾਜ ਪੇਂਟਰ, ਗੁਰਨਾਮ ਕੋਟੜਾ, ਮੇਵਾ ਸਿੰਘ ਦੋਦੜਾ, ਆਈ. ਟੀ. ਵਿੰਗ ਦੇ ਆਗੂ ਚਰਨਜੀਤ ਅਚਾਨਕ ਤੇ ਗੁਰਤੇਜ ਸਿੰਘ ਬਣਾਂਵਾਲੀ ਮੌਜੂਦ ਸਨ।

LEAVE A REPLY