5ਜੈਤੋ  : ਉਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਦੇ ਸਾਰੇ ਮਾਨਵ ਰਹਿਤ ਗੇਟ ਸਾਲ 2019 ਤੱਕ ਹਟਾ ਦਿੱਤੇ ਜਾਣਗੇ ਅਤੇ ਵਿੱਤ ਸਾਲ ਵਿਚ ਮੰਡਲ ਨੇ ਆਪਣੇ 59 ਮਾਨਵ ਰਹਿਤ ਗੇਟਾਂ ਨੂੰ ਪੱਕੇ ਤੌਰ ਤੇ ਹਟਾਉਣ ਦੀ ਯੋਜਨਾ ਬਣਾਈ ਹੈ|
ਫਿਰੋਜ਼ਪੁਰ ਰੇਲ ਮੰਡਲ ਦੇ ਡੀ.ਆਰ.ਐਮ. ਅਨੁਜ ਪ੍ਰਕਾਸ਼ ਨੇ ਦੱਸਿਆਕਿ ਇਹਨਾਂ ਅਣਮੈਂਡ ਗੇਟਾਂ ਨੂੰ ਹਟਾਂਉਣ ਲਈ 15 ਐਲ.ਐਚ.ਐਸ, 4 ਟ੍ਰੈਫਿਕ ਵੈਲਕਲਰ ਯੂਨਿਟ ਬਣਾ ਕੇ 15 ਗੇਟਾਂ ਤੇ ਗੇਟਮੈਨ ਤਾਇਨਾਤ ਕਰਕੇ ਅਤੇ 25 ਗੇਟਾਂ ਨੂੰ ਦੂਜੇ ਮੈਨਗੇਟ ਲੋਅ-ਹਾਈਟ ਸਬਵੇਅ ਨਾਲ ਜੋੜ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇਗ, ਜਿਹਨਾਂ ਵਿਚ 4 ਗੇਟਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ| ਜਲੰਧਰ-ਸੂਚੀ ਪਿੰਡ ਅਤੇ ਬਿਆਸ-ਗੋਇੰਦਵਾਲ ਸਾਹਿਬ ਸੈਕਸ਼ਨ ਦੇ 1-1 ਗੇਟਾਂ ਨੂੰ ਦੂਜੇ ਗੇਟ ਨਾਲ ਜੋੜ ਕੇ ਬੰਦ ਕਰ ਦਿੱਤਾ ਗਿਆ ਹੈ| ਉਹਨਾਂ ਕਿਹਾ ਕਿ 55 ਹੋਰ ਗੇਟਾਂ ਤੇ ਕੰਮ ਹੋਣਾ ਬਾਕੀ ਹੈ| ਉਹਨਾਂ ਕਿਹਾ ਕਿ ਅਗਸਤ ਵਿਚ 3 ਗੇਟ, ਸਤੰਬਰ 5, ਅਕਤੂਬਰ  5, ਨਵੰਬਰ 8, ਦਸੰਬਰ 8, ਜਨਵਰੀ 8, ਫਰਵਰੀ 9 ਅਤੇ ਮਾਰਚ ਵਿਚ 9 ਗੇਟਾਂ ਦਾ ਕੰਮ ਪੂਰਾ ਹੋ ਜਾਵੇਗਾ|
ਉਹਨਾਂ ਕਿਹਾ ਕਿ ਜਿਹਨਾਂ ਗੇਟਾਂ ਨੂੰ ਲੋ ਹਾਈਟ ਸਬਵੇਅ ਦਾ ਨਿਰਮਾਣ ਕਰਨਾ ਹੈ, ਉਹਨਾਂ ਵਿਚ ਫਿਰੋਜ਼ਪੁਰ-ਜਲੰਧਰ ਵਿਚ 4 ਗੇਟ, ਫਿਰੋਜਪੁਰ-ਫਾਜਿਲਕਾ 2, ਨਵਾਂ ਸ਼ਹਿਰ-ਜੈਜੋ, ਨਵਾਂਸ਼ਹਿਰ-ਰਾਹੋਂ, ਜਲੰਧਰ-ਪਠਾਨਕੋਟ 1, ਪਠਾਨਕੋਟ-ਅੰਮ੍ਰਿਤਸਰ, ਪਠਾਨਕੋਟ-ਜੰਮੂ, ਜਲੰਧਰ ਕੈਂਟ-ਹੁਸ਼ਿਆਰਪੁਰ, ਕੋਟਕਪੂਰਾ-ਫਜਿਲਕਾ, ਵੇਰਕਾ-ਡੇਰਾਬਾਬਾ ਨਾਨਕ ਅਤੇ ਅੰਮ੍ਰਿਤਸਰ-ਖੇਮਕਰਨ 1 ਸ਼ਾਮਲ ਹਨ|

LEAVE A REPLY