2ਨਵੀਂ ਦਿੱਲੀ :  ਪਾਕਿਸਤਾਨ ਅੱਜ 70ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਪਾਕਿਸਤਾਨ ਦਿੱਲੀ ਤੋਂ ਲੈ ਕੇ ਇਸਲਾਮਾਬਾਦ ਤੱਕ ‘ਕਸ਼ਮੀਰ ਦਾ ਰਾਗ’ ਅਲਾਪਦਾ ਰਿਹਾ। ਦਿੱਲੀ ‘ਚ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨੇ ਜਿੱਥੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦਾ ਜਸ਼ਨ ‘ਕਸ਼ਮੀਰ ਦੀ ਆਜ਼ਾਦੀ’ ਦੇ ਨਾਂ ਕੀਤਾ, ਤਾਂ ਉੱਥੇ ਹੀ ਪਾਕਿਸਤਾਨ ‘ਚ ਆਜ਼ਾਦੀ ਦਿਹਾੜੇ ਦੇ ਸਮਾਰੋਹ ਦੌਰਾਨ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ।
ਭਾਰਤ ਨੇ ਪਾਕਿਸਤਾਨ ਨੂੰ ਉਸ ਦੇ ਇਸ ਕਸ਼ਮੀਰ ਰਾਗ ‘ਤੇ ਖਰੀਆਂ-ਖਰੀਆਂ ਸੁਣਾਈਆਂ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਬਾਸਿਤ ਦੇ ਬਿਆਨ ‘ਤੇ ਪਾਕਿਸਤਾਨ ਨੂੰ ਆਪਣੇ ਘਰ ‘ਚ ਝਾਂਕਣ ਦੀ ਨਸੀਹਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਘਰ ਦੀ ਚਿੰਤਾ ਕਰਨੀ ਚਾਹੀਦੀ ਹੈ। ਭਾਰਤ ਨੇ ਪਾਕਿਸਤਾਨ ਦੇ ਉਸ ਪ੍ਰਸਤਾਵ ਨੂੰ ਵੀ ਠੁਕਰਾ ਦਿੱਤਾ, ਜਿਸ ਵਿਚ ਉਸ ਨੇ ਕਸ਼ਮੀਰ ਹਿੰਸਾ ‘ਚ ਜ਼ਖਮੀਆਂ ਦੀ ਮਦਦ ਦੀ ਪੇਸ਼ਕਸ਼ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਇਸ ਨੂੰ ਬੇਤੁਕੀ ਪੇਸ਼ਕਸ਼ ਦੱਸਦੇ ਹੋਏ ਕਿਹਾ ਕਿ ਪਾਕਿਸਤਾਨ ਨਾਲ ਕਸ਼ਮੀਰ ‘ਤੇ ਕੋਈ ਗੱਲ ਨਹੀਂ ਹੋਵੇਗੀ।
ਬਾਸਿਤ ਦੇ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੇ ਬਿਆਨਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਵੇਗਾ ਪਰ ਜਦੋਂ ਅਜਿਹਾ ਬਿਆਨ ਪਾਕਿਸਤਾਨ ਦੇ ਹਾਈ ਕਮਿਸ਼ਨਰ ਵਲੋਂ ਆਉਂਦਾ ਹੈ ਤਾਂ ਉਸ ਨਾਲ ਇਕ ਅਧਿਕਾਰਤ ਪੱਖ ਜੁੜ ਜਾਂਦਾ ਹੈ। ਸਾਨੂੰ ਪਾਕਿਸਤਾਨ ਨੂੰ ਦੁਨੀਆ ਭਰ ‘ਚ ਸ਼ਰਮਿੰਦਾ ਕਰਨਾ ਹੋਵੇਗਾ।

LEAVE A REPLY