4ਸਮਸਤੀਪੁਰ :  ਬਿਹਾਰ ‘ਚ ਪੂਰਬੀ ਮੱਧ ਰੇਲਵੇ ਦੇ ਸਮਸਤੀਪੁਰ ਸਟੇਸ਼ਨ ਨੇੜੇ ਅੱਜ ਇਕ ਸੁਪਰਫਾਸਟ ਟਰੇਨ ਦਾ ਏ. ਸੀ. ਡੱਬਾ ਪਟੜੀ ਤੋਂ ਉਤਰ ਗਿਆ, ਜਿਸ ਕਾਰਨ ਦੋ ਰੇਲ ਡਿਵੀਜ਼ਨਾਂ ਦੀ ਅਪ-ਲਾਈਨ ‘ਤੇ ਟਰੇਨਾਂ ਦੀ ਆਵਾਜਾਈ ‘ਚ ਰੁਕਾਵਟ ਆਈ। ਰੇਲਵੇ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਰੌਨੀ ਤੋਂ ਨਵੀਂ ਦਿੱਲੀ ਜਾ ਰਹੀ 12553 ਅਪ ਵੈਸ਼ਾਲੀ ਸੁਪਰਫਾਸਟ ਟਰੇਨ ਸਮਸਤੀਪੁਰ ਸਟੇਸ਼ਨ ਤੋਂ ਖੁੱਲ੍ਹੀ ਤਾਂ ਇਸੇ ਦੌਰਾਨ ਉਸ ਦਾ ਇਕ ਏ. ਸੀ. ਵਾਲਾ ਡੱਬਾ ਪਟੜੀ ਤੋਂ ਹੇਠਾਂ ਉਤਰ ਗਿਆ। ਹਾਲਾਂਕਿ ਘਟਨਾ ‘ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੇ ਸਮੇਂ ਸਮਸਤੀਪੁਰ-ਮੁਜ਼ੱਫਰਪੁਰ ਅਤੇ ਸਮਸਤੀਪੁਰ-ਦਰੰਭਗਾ ਰੇਲ ਡਿਵੀਜ਼ਨ ‘ਤੇ ਟਰੇਨਾਂ ਦੀ ਆਵਾਜਾਈ ‘ਚ ਰੁਕਾਵਟ ਹੋ ਗਈ, ਜਿਸ ਨਾਲ ਮੁੱਖ ਟਰੇਨਾਂ ਵੱਖ-ਵੱਖ ਸਟੇਸ਼ਨਾਂ ‘ਤੇ ਖੜ੍ਹੀਆਂ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰੇਲਵੇ ਦੇ ਅਧਿਕਾਰੀ ਇੰਜੀਨੀਅਰਾਂ ਦੇ ਦਲ ਨਾਲ ਮੌਕੇ ‘ਤੇ ਪਹੁੰਚ ਕੇ ਟ੍ਰੈਫਿਕ ਨੂੰ ਆਮ ਕਰਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ।

LEAVE A REPLY