6ਇਕ ਜਵਾਨ ਵੀ ਸ਼ਹੀਦ
ਸ੍ਰੀਨਗਰ :ਜੰਮੂ ਕਸ਼ਮੀਰ ਦੇ ਨੌਰੱਟਾ ਖੇਤਰ ਵਿਚ ਅੱਜ ਹੋਏ ਇਕ ਮੁਕਾਬਲੇ ਦੌਰਾਨ ਦੋ ਅੱਤਵਾਦੀ ਮਾਰੇ ਗਏ। ਇਸ ਮੁਕਾਬਲੇ ਵਿਚ ਸੀ ਆਰ ਪੀ ਐਫ ਦਾ ਇਕ ਸੀਨੀਅਰ ਅਧਿਕਾਰੀ ਵੀ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਚਾਰ ਅੱਤਵਾਦੀਆਂ ਦੇ ਇਕ ਗਰੁੱਪ ਦੇ ਹਮਲੇ ਵਿਚ ਸੀ ਆਰ ਪੀ ਐਫ ਦੀ ਬਟਾਲੀਅਨ ਦੇ ਕਮਾਂਡਰ ਪ੍ਰਮੋਦ ਕੁਮਾਰ ਸ਼ਹੀਦ ਹੋ ਗਏ। ਜਦੋਂ ਕਿ 9 ਜਵਾਨ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਕਰਮੀਆਂ ‘ਤੇ ਹਮਲੇ ਤੋਂ ਬਾਅਦ ਅੱਤਵਾਦੀ ਇਕ ਘਰ ਵਿਚ ਜਾ ਕੇ ਲੁਕੇ। ਫਿਰ ਹੋਏ ਮੁਕਾਬਲੇ ਦੌਰਾਨ ਦੋ ਅੱਤਵਾਦੀ ਮਾਰੇ ਗਏ। ਆਖਰੀ ਖਬਰਾਂ ਮਿਲਣ ਤੱਕ ਮੁਕਾਬਲਾ ਜਾਰੀ ਸੀ।

LEAVE A REPLY