2‘ਆਪ’ ਆਗੂਆਂ ਦਾ ਕਹਿਣਾ, ਭਾਸ਼ਣ ਬਹੁਤ ਅਕਾਊ ਸੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਦਿੱਤੇ ਗਏ ਭਾਸ਼ਣ ਉੱਤੇ ਦੇਸ਼ ਭਰ ਵਿੱਚ ਚਰਚਾ ਛਿੜੀ ਹੋਈ ਹੈ। ਬਲੋਚਿਸਤਾਨ ਦੇ ਆਗੂਆਂ ਦੀ ਭਾਸ਼ਣ ਦੌਰਾਨ ਕੀਤੀ ਗਈ ਪ੍ਰਸੰਸਾ ਚਰਚਾ ਦਾ ਮੁੱਖ ਵਿਸ਼ਾ ਬਣੀ ਹੋਈ ਹੈ ਪਰ ਇਸ ਤੋਂ ਇਲਾਵਾ ਟਵਿੱਟਰ ਉੱਤੇ ਇੱਕ ਨਵੀਂ ਚਰਚਾ ਛਿੜੀ ਹੋਈ ਹੈ। ਉਹ ਹੈ ਲਾਲ ਕਿਲ੍ਹਾ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁੱਤੇ ਪਏ ਦੀ ਤਸਵੀਰ।
ਸੋਸ਼ਲ ਮੀਡੀਆ ਉੱਤੇ ਇੱਕ ਧੜਾ ਕੇਜਰੀਵਾਲ ਦੀ ਅਲੋਚਨਾ ਕਰ ਰਿਹਾ ਹੈ ਤੇ ਦੂਜਾ ਧੜਾ ਉਨ੍ਹਾਂ ਦਾ ਪੱਖ ਪੂਰ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਕੇਜਰੀਵਾਲ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਆਜ਼ਾਦੀ ਦਿਹਾੜੇ ਦੌਰਾਨ ਸੁੱਤੇ ਹੋਏ ਨਜ਼ਰ ਆਏ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਟਵੀਟਰ ਉੱਤੇ ਲਿਖਿਆ ਹੈ, ‘ਪ੍ਰਧਾਨ ਮੰਤਰੀ ਦਾ ਭਾਸ਼ਣ ਬਹੁਤ ਅਕਾਊ ਸੀ ਜਿਸ ਕਾਰਨ ਹਰ ਕਿਸੀ ਨੂੰ ਨੀਂਦ ਆਉਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਆਸ਼ੂਤੋਸ਼ ਨੇ ਇੱਕ ਹੋਰ ਤਸਵੀਰ ਟਵਿੱਟਰ ਉੱਤੇ ਪਾਈ ਜਿਸ ਵਿੱਚ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਸੁੱਤੇ ਹੋਏ ਦਿਖਾਈ ਦੇ ਰਹੇ ਹਨ।

LEAVE A REPLY