8ਜਵਾਲਾ ਜੀ ਗਏ ਸਨ ਮੱਥਾ ਟੇਕਣ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਅਰਿਹਾਣਾ ਕਲਾਂ ਤੋਂ ਜਵਾਲਾ ਜੀ ਵਿਖੇ ਮੱਥਾ ਟੇਕਣ ਗਏ ਸ਼ਰਧਾਲੂਆਂ ਵਿੱਚੋਂ ਪੰਜ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੀ ਕੁੰਡਲੀ ਹਰ ਤਹਿਸੀਲ ਦੀ ਨਾਕੇਡ ਖੱਡ ਵਿੱਚ ਡੁੱਬ ਗਏ ਤੇ ਇੱਕ 14 ਸਾਲਾ ਬੱਚੇ ਸਮੇਤ ਦੋ ਨੂੰ ਸਥਾਨਕ ਵਿਅਕਤੀਆਂ ਨੇ ਬਚਾਅ ਲਿਆ। ਪੀੜਤ ਪਰਿਵਾਰਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਪੰਜੋਂ ਨੌਜਵਾਨਾਂ ਨੇ ਆਪਣੇ ਸਾਥੀ ਅਰਸ਼ਦੀਪ ਨੂੰ ਬਚਾਉਣ ਲਈ ਖੱਡ ਵਿੱਚ ਛਾਲਾਂ ਮਾਰੀਆਂ। ਅਰਸ਼ਦੀਪ ਨੂੰ ਤਾਂ ਸਥਾਨਕ ਵਿਅਕਤੀਆਂ ਨੇ ਬਚਾਅ ਲਿਆ ਪਰ ਜਸਵਿੰਦਰ ਸਿੰਘ (18), ਧੀਰਜ ਸੈਣੀ (19), ਮੱਖਣ ਸਿੰਘ (31), ਜਗਦੀਪ ਸਿੰਘ (20) ਅਤੇ ਦੀਪਕ ਸੈਣੀ (20) ਤੇਜ਼ ਵਹਾਅ ਕਾਰਨ ਰੁੜ੍ਹ ਗਏ। ਪੁਲਿਸ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ ਤੇ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ। ਮ੍ਰਿਤਕਾਂ ਦਾ ਅੰਤਿਮ ਸਸਕਾਰ ਪਿੰਡ ਅਰਿਹਾਣਾ ਕਲਾਂ ਵਿਚ ਕਰ ਦਿੱਤਾ ਗਿਆ ਹੈ।

LEAVE A REPLY