5ਵਾਸ਼ਿੰਗਟਨ :  ਅਮਰੀਕਾ ਦੇ ਨਿਊਯਾਰਕ ‘ਚ ਸ਼ਨੀਵਾਰ ਦੁਪਹਿਰ ਨੂੰ ਨਮਾਜ਼ ਅਦਾ ਕਰਕੇ ਘਰ ਵਾਪਸ ਆ ਰਹੇ ਇਕ ਮੁਸਲਮਾਨ ਧਰਮਗੁਰੂ ਅਤੇ ਇਕ ਹੋਰ ਵਿਅਕਤੀ ਨੂੰ ਇਕ ਬੰਦੂਕਧਾਰੀ ਨੇ ਗੋਲੀਆਂ ਨਾਲ ਭੁੰਨ੍ਹ ਦਿੱਤਾ। ਨਿਊਯਾਰਕ ਸਿਟੀ ਪੁਲਸ ਵਿਭਾਗ ਦੀ ਮਹਿਲਾ ਬੁਲਾਰਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੋਲੀਬਾਰੀ ਦਾ ਮਕਸਦ ਅਜੇ ਤਕ ਪਤਾ ਨਹੀਂ ਲੱਗਾ। ਅਜੇ ਤਕ ਇਸ ਮਾਮਲੇ ਦਾ ਕੋਈ ਸਬੂਤ ਨਹੀਂ ਮਿਲਿਆ।
ਕਿਹਾ ਜਾ ਰਿਹਾ ਹੈ ਕਿ ਦੋਹਾਂ ਵਿਅਕਤੀਆਂ ਨੂੰ ਉਨ੍ਹਾਂ ਦੀ ਆਸਥਾ ਕਾਰਣ ਨਿਸ਼ਾਨਾ ਬਣਾਇਆ ਗਿਆ ਹੈ। ਪੁਲਸ ਨੇ ਦੱਸਿਆ ਮੁਸਲਮਾਨ ਧਰਮਗੁਰੂ ਇਮਾਮ ਮੌਲਾਨਾ ਅਕੌਂਜੀ ਅਤੇ ਦੂਜੇ ਦੀ ਥਰਾਮ ਉਦੀਨ ਦੇ ਰੂਪ ‘ਚ ਪਛਾਣ ਕੀਤੀ ਹੈ। ਦੋਹਾਂ ਨੂੰ ਓਜੋਨ ਪਾਰਕ ਨੇੜੇ ਅਲ ਫੁਰਕਾਨ ਕੋਲ ਜਾਮਾ ਮਸਜਿਦ ਤੋਂ ਨਿਕਲਦੇ ਸਮੇਂ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਹਨ। ਇਨ੍ਹਾਂ ਦੋਹਾਂ ਨੇ ਉਸ ਸਮੇਂ ਧਾਰਮਿਕ ਪਹਿਰਾਵਾ ਪਾਇਆ ਸੀ। ਪੁਲਸ ਅਜੇ ਤਕ ਹਮਲਾਵਰ ਦਾ ਪਤਾ ਨਹੀਂ ਲਗਾ ਸਕੀ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਇਕ ਹੀ ਬੰਦੂਕਧਾਰੀ ਨੇ ਅੰਜਾਮ ਦਿੱਤਾ ਹੈ ਅਤੇ ਮੌਕੇ ਤੋਂ ਫਰਾਰ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਕੌਂਜੀ ਇਕ ਸ਼ਾਂਤ ਸੁਭਾਅ ਵਾਲਾ ਵਿਅਕਤੀ ਸੀ ਅਤੇ ਉਸਦਾ ਨੇੜਲੇ ਇਲਾਕੇ ‘ਚ ਬਹੁਤ ਮਾਣ ਸੀ। ਉਦੀਨ ਨੂੰ ਇਮਾਮ ਦਾ ਸਾਥੀ ਦੱਸਿਆ ਜਾ ਰਿਹਾ ਹੈ।

LEAVE A REPLY