4ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼ਗਨ ਸਕੀਮ ਨੂੰ ਸੂਬੇ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਹੈ ਅਤੇ ਹਰ ਵਰਗ ਦੇ ਆਰਥਿਕ ਪੱਖੋਂ ਕਮਜ਼ੋਰ ਲੋੜਵੰਦ 5,19,286 ਦੀ ਵਿੱਤੀ ਸਹਾਇਤਾ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਨੁਸੂਚਿਤ ਜਾਤੀਆਂ ਅਤੇ ਪੱਛੜੀ ਸ਼੍ਰੇਣੀਆਂ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਸ਼ਗਨ ਸਕੀਮ ਅਧੀਨ ਇਹਨਾਂ ਲੋੜਵੰਦ ਪਰਿਵਾਰਾਂ ਨੂੰ778.77 ਕਰੋੜ ਰੁਪਏ ਦੀ ਰਾਸ਼ੀ ਵੰਡੀ ਹੈ ਅਤੇ ਲੋੜਵੰਦ ਪਰਿਵਾਰਾਂ ਨੂੰ ਵਿਸ਼ੇਸ ਰਾਹਤ ਦਿੰਦੇ ਹੋਏ 1 ਅਪ੍ਰੈਲ 2009 ਤੋਂ 31 ਮਾਰਚ 2016 ਤੱਕ ਦੇ ਲੱਗਭੱਗ 30,000 ਯੋਗ ਮਾਮਲੇ ਨੂੰ ਮੁੜ ਵਿਚਾਰ ਕੇ ਸ਼ਗਨ ਸਕੀਮ ਦਾ ਲਾਭ  ਦਿੱਤਾ ਗਿਆ ਹੈ।
ਭਲਾਈ ਮੰਤਰੀ ਸ.ਗੁਲਜ਼ਾਰ ਸਿੰਘ ਰਣੀਕੇ ਨੇ  ਦੱੱਸਿਆ ਕਿ  ਵਿਤੀ ਸਾਲ 2007-08 ਵਿੱਚ 26,658 ਲਾਭਪਾਤਰੀਆਂ ਨੂੰ 3998.70 ਲੱਖ ਰੁਪਏ ਦੀ ਰਾਸ਼ੀ , 2008-09 ਵਿੱਚ 59,989 ਲਾਭਪਾਤਰੀਆਂ ਨੂੰ 8998.35 ਲੱਖ ਰੁਪਏ,2009-10 ਵਿੱਚ 23,332 ਲਾਭਪਾਤਰੀਆਂ ਨੂੰ 3499.80 ਲੱਖ ਰੁਪਏ,2010-11 ਵਿੱਚ 53,331 ਲਾਭਪਾਤਰੀਆਂ ਨੂੰ 7999.65 ਲੱਖ ਰੁਪਏ,2011-12 ਵਿੱਚ 48,284 ਲਾਭਪਾਤਰੀਆਂ ਨੂੰ 7226.86 ਲੱਖ ਰੁਪਏ, 2012-13 ਵਿੱਚ 82,867 ਲਾਭਪਾਤਰੀਆਂ ਨੂੰ 12430.05 ਲੱਖ ਰੁਪਏ,2013-14 ਵਿੱਚ 80,810 ਲਾਭਪਤਾਰੀਆਂ ਨੂੰ 12121.50 ਲੱਖ ਰੁਪਏ,2014-15 ਵਿੱਚ 58,362 ਲਾਭਪਾਰੀਆਂ ਨੂੰ 8754.30 ਲੱਖ ਰੁਪਏ,2015-16 ਵਿੱਚ 59,979 ਲਾਭਪਾਤਰੀਆਂ  ਨੂੰ 8996.85 ਲੱਖ ਰੁਪਏ ਅਤੇ 2016-17 ਵਿੱਚ ਮਈ ਤੱਕ 22,758 ਲਾਭਪਾਤਰੀਆਂ ਨੂੰ 3413.70 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਜੱਦ ਕਿ ਜੂਨ,2016 ਵਿੱਚ 2916 ਲਾਭਪਾਤਰੀਆਂ ਨੂੰ 437.40 ਲੱਖ ਰੁਪਏ ਦੀ ਰਾਸ਼ੀ ਸ਼ਗਨ ਸਕੀਮ ਅਧੀਨ ਵੰਡੀ ਗਈ ਹੈ।
ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਦਾ ਮੁੱਖ ਉਦੇਸ਼ ਹਰ ਵਰਗ ਦੇ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਪਖੋਂ ਮਜਬੂਤੀ ਪ੍ਰਦਾਨ ਕਰਨਾ ਹੈ ਇਸ ਲਈ ਸੂਬਾ ਸਰਕਾਰ ਵਲੋਂ  ਸ਼ਗਨ ਸਕੀਮ ਦਾ ਦਾਇਰਾ ਵਧਾਇਆ ਗਿਆ ਹੈ ਜਿਸ ਅਧੀਨ ਆਰਥਿਕ ਤੌਰ ਤੇ ਪੱਛੜੇ ਵਰਗਾਂ ਦੀਆਂ ਲੜਕੀਆਂ ਜੋ ਕਿਸੇ ਵੀ ਜਾਤੀ ਨਾਲ ਸਬੰਧਤ ਹੋਣ, ਨੂੰ ਸ਼ਗਨ ਸਕੀਮ ਅਧੀਨ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

LEAVE A REPLY