thudi-sahat-300x150ਚਾਹ ਲਗਭਗ ਹਰੇਕ ਵਿਅਕਤੀ ਦੀ ਪਸੰਦ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਕੋਈ ਮਿੱਠੀ ਚਾਹ ਪੀਣੀ ਪਸੰਦ ਕਰਦਾ ਹੈ ਅਤੇ ਕੋਈ ਘੱਟ। ਕੋਈ ਘੱਟ ਦੁੱਧ ਦੀ ਚਾਹ ਪੀਣੀ ਪਸੰਦ ਕਰਦਾ ਹੈ ਅਤੇ ਕੋਈ ਵੱਧ ਦੁੱਧ ਦੀ। ਕਈਆਂ ਦੀ ਸਵੇਰ ਦੀ ਸ਼ੁਰੂਆਤ ਹੀ ਚਾਹ ਨਾਲ ਹੁੰਦੀ ਹੈ। ਚਾਹ ਪੀਣ ਨਾਲ ਹਰ ਤਰ੍ਹਾਂ ਦੀ ਥਕਾਵਟ ਅਤੇ ਆਲਸ ਦੂਰ ਹੋ ਜਾਂਦਾ ਹੈ ਪਰ ਜੇਕਰ ਚਾਹ ਕਾਲੀ ਹੋਵੇਂ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕਾਲੀ ਚਾਹ ਸਾਡੇ ਸਰੀਰ ਲਈ ਬੇਹੱਦ ਲਾਹੇਵੰਦ ਹੈ। ਅੱਜ ਅਸੀਂ ਤੁਹਾਡੇ ਸਾਹਮਣੇ ਕਾਲੀ ਚਾਹ ਦੇ ਕੁਝ ਫ਼ਾਇਦੇ ਦੱਸਣ ਵਾਲੇ ਹਾਂ।
ਜਾਣਕਾਰੀ ਅਨੁਸਾਰ ਰੋਜ਼ਾਨਾ ਇੱਕ ਕੱਪ ਕਾਲੀ ਚਾਹ ਪੀਣ ਨਾਲ ਦਿਲ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ। ਇਹ ਕੋਲੇਸਟਰੋਲ ਨੂੰ ਵੀ ਘੱਟ ਕਰਦਾ ਹੈ। ਕਾਲੀ ਚਾਹ ਆਪਣੀ ਰੋਜ਼ਾਨਾ ਡਾਈਟ ‘ਚ ਸ਼ਾਮਲ ਕਰਨ ਲਈ ਤੁਸੀਂ ਫ਼ੇਫ਼ੜਿਆਂ ਦੇ ਕੈਂਸਰ ਤੋਂ ਬੱਚ ਸਕਦੇ ਹੋ। ਇਹ ਸਰੀਰ ‘ਚ ਕੈਂਸਰ ਦੇ ਜੀਵਾਣੂਆਂ ਨੂੰ ਖਤਮ ਕਰਨ ‘ਚ ਕਾਫ਼ੀ ਮਦਦ ਕਰਦਾ ਹੈ। ਦਿਮਾਗ ਨੂੰ ਤਰੋਤਾਜ਼ਾ ਬਣਾਉਣ ਲਈ ਅਤੇ ਖੂਨ ਦੇ ਦੌਰੇ ਨੂੰ ਸਹੀ ਢੰਗ ਨਾਲ ਚਲਾਉਣ ਲਈ ਕਾਲੀ ਚਾਹ ਕਾਫ਼ੀ ਉਪਯੋਗੀ ਸਿੱਧ ਹੁੰਦੀ ਹੈ। ਦਿਨ ‘ਚ 3 ਕੱਪ ਕਾਲੀ ਚਾਹ ਦਾ ਸੇਵਨ ਤਣਾਅ ਨੂੰ ਘੱਟ ਕਰਨ ‘ਚ ਕਾਫ਼ੀ ਸਹਾਇੱਕ ਸਿੱਧ ਹੁੰਦਾ ਹੈ। ਕਾਲੀ ਚਾਹ ਪੀਣ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਤੁਸੀਂ ਆਪਣੇ ‘ਚ ਚੁਸਤੀ ਅਤੇ ਵੱਧ ਮਾਤਰਾ ‘ਚ ਊਰਜਾ ਮਹਿਸੂਸ ਕਰਦੇ ਹੋ। ਕਾਲੀ ਚਾਹ ‘ਚ ਮੌਜੂਦ ਕੈਫ਼ੀਨ, ਕਾਲੀ ਕੌਫ਼ੀ ਜਾਂ ਕੋਲਾ ਦੇ ਮੁਕਾਬਲੇ ਕਾਫ਼ੀ ਵਧੇਰੇ ਲਾਭਦਾਇੱਕ ਹੁੰਦੀ ਹੈ, ਜੋ ਯਾਦ ਸ਼ਕਤੀ ਨੂੰ ਤੇਜ਼ ਕਰਦੀ ਹੈ।

LEAVE A REPLY