4ਜੰਮੂ :  ਪਾਕਿਸਤਾਨ ਦੇ ਕਬਜ਼ੇ ਵਾਲੇ ਗੁਲਾਮ ਕਸ਼ਮੀਰ (ਮਕਬੂਜ਼ਾ ਕਸ਼ਮੀਰ) ਵਿਚ ਆਪਣੇ ਕਬਜ਼ੇ ਨੂੰ ਲੈ ਕੇ ਭਾਰਤ ਸਰਕਾਰ ਹੋਰ ਸਖ਼ਤ ਹੋਣ ਜਾ ਰਹੀ ਹੈ ਅਤੇ ਵੱਡੇ ਬਦਲਾਅ ਦੀ ਤਿਆਰੀ ਵਿਚ ਹੈ। ਹੁਣ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਪੀ. ਓ. ਕੇ. ਲਈ ਰੱਖੀਆਂ ਜਾਣ ਵਾਲੀਆਂ ਖਾਲੀ ਸੀਟਾਂ ਨੂੰ ਭਰਿਆ ਜਾ ਸਕਦਾ ਹੈ। ਇਸ ਲਈ ਕੁਝ ਕਾਨੂੰਨੀ ਅੜਚਨਾਂ ਸਾਹਮਣੇ ਆ ਰਹੀਆਂ ਹਨ ਪਰ ਤਿਆਰੀ ਕੀਤੀ ਜਾ ਰਹੀ ਹੈ ਕਿ ਜੇਕਰ ਗੱਲ ਬਣ ਗਈ ਤਾਂ ਇਨ੍ਹਾਂ ਖਾਲੀ ਸੀਟਾਂ ‘ਤੇ ਵਿਦੇਸ਼ਾਂ ਵਿਚ ਰਹਿ ਰਹੇ ਪੀ. ਓ. ਕੇ. ਦੇ ਨਾਗਰਿਕਾਂ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੀਆਂ 24 ਸੀਟਾਂ ਗੁਲਾਮ ਕਸ਼ਮੀਰ ਦੇ ਮੈਂਬਰਾਂ ਲਈ ਖਾਲੀ ਰੱਖੀਆਂ ਜਾਂਦੀਆਂ ਹਨ।

LEAVE A REPLY