thudi-sahat-300x150ਜਲੰਧਰ ਂ ਅੱਜਕੱਲ ਸਾਡੀ ਜ਼ਿੰਦਗੀ ਬਹੁਤ ਜ਼ਿਆਦਾ ਵਿਅਸਤ ਹੋ ਚੁੱਕੀ ਹੈ। ਇਸ ਭੱਜਦੋੜ ਭਰੀ ਜ਼ਿੰਦਗੀ ‘ਚ ਆਪਣੀ ਨੀਂਦ ਪੂਰੀ ਕਰਨੀ ਵੀ ਮੁਸ਼ਕਿਲ ਹੋ ਚੁੱਕੀ ਹੈ। ਨੀਂਦ ਨਾ ਪੂਰੀ ਹੋਣ ਕਾਰਣ ਇਸ ਦਾ ਅਸਰ ਸਾਡੇ ਸਰੀਰ ‘ਤੇ ਬੂਰਾ ਹੀ ਪੈਂਦਾ ਹੈ। ਇਸ ਨਾਲ ਦਿਮਾਗ ਵੀ ਪ੍ਰਭਾਵਿਤ ਹੁੰਦਾ ਹੈ। ਹਰ ਇਨਸਾਨ ਦੀ ਨੀਂਦ ਉਸਦੇ ਕੰਮ ਦੇ ਹਿਸਾਬ ਨਾਲ ਹੁੰਦੀ ਹੈ। ਜੇਕਰ ਕੰਮ ਸਰੀਰਕ ਹੈ ਤਾਂ ਘੱਟ ਅਤੇ ਜੇਕਰ ਕੰਮ ਘੱਟ ਹੈ ਤਾਂ ਨੀਂਦ ਘੱਟ ਹੋ ਸਕਦੀ ਹੈ। ਸਾਡਾ ਸਰੀਰ ਨੀਂਦ ਦੇ ਦੌਰਾਨ ਸਾਡੇ ਸਰੀਰ ਦੀ ਮੁਰੰਮਤ ਕਰਦਾ ਹੈ ਅਤੇ ਜੇਕਰ ਸਾਡੇ ਸਰੀਰ ਦੀ ਮੁਰੰਮਤ ਸਹੀ ਤਰੀਕੇ ਨਾਲ ਨਹੀਂ ਹੋਵੇਗੀ ਤਾਂ ਇਸ ਦਾ ਹਰਜਾਨਾ ਸਰੀਰ ਨੂੰ ਹੀ ਭੁਗਤਨਾ ਪਵੇਗਾ।
ਜਾਣੋ ਸਾਡੇ ਸਰੀਰ ਨੂੰ ਕਿਸ ਤਰ੍ਹਾਂ ਅਤੇ ਕਿਥੇ ਹਰਜਾਨਾ ਭੁਗਤਨਾ ਪਵੇਗਾ।
1. ਰੰਗਤ ਤੇ ਅਸਰ
ਨੀਂਦ ਪੂਰੀ ਨਾ ਹੋਣ ‘ਤੇ ਚਿਹਰਾ ਮੁਰਝਾਇਆ ਹੋਇਆ ਲੱਗੇਗਾ ਕਿਉਂਕਿ ਜਦੋਂ ਅਸੀਂ ਸੌਦੇ ਹਾਂ ਤਾਂ ਸਾਡਾ ਸਰੀਰ ਕਈ ਤਰ੍ਹਾਂ ਦੀ ਗੰਦਗੀ ਬਾਹਰ ਕੱਢਦਾ ਹੈ, ਜਿਸ ਨਾਲ ਚਮੜੀ ਦੀ ਸਫ਼ਾਈ ਹੁੰਦੀ ਹੈ ਅਤੇ ਚਮੜੀ ਦੀ ਚਮਕ ਬਣਦੀ ਹੈ।
2. ਅਸੰਤੁਲਣ
ਪੂਰੀ ਨੀਂਦ ਨਾ ਲੈਣ ਕਰਕੇ ਚਮੜੀ ਦੀ ਨਮੀ ‘ਚ ਕਮੀ ਆਉਂਦੀ ਹੈ। ਇਸ ਨਾਲ ਪੀ. ਐਚ. ਪੱਧਰ ‘ਤੇ ਅਸਰ ਪੈਂਦਾ ਹੈ। ਹੋਲੀ-ਹੋਲੀ ਚਮੜੀ ਰੁੱਖੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਚਿਹਰੇ ਬੀਮਾਰ ਜਿਹਾ ਲਗਦਾ ਹੈ।
3. ਸੋਣ ਤੋਂ ਪਹਿਲਾਂ ਨਾ ਕਰੋ ਇਹ ਗਲਤੀ
ਕਈ ਲੋਕ ਰਾਤ ਨੂੰ ਸ਼ਰਾਬ ਪੀਂਦੇ ਹਨ, ਜਿਸ ਦੌਰਾਨ ਸਾਡਾ ਸਰੀਰ ਸਭ ਤੋਂ ਜ਼ਿਆਦਾ ਸੈੱਲ ਬਣਾਉਂਦਾ ਹੈ। ਸ਼ਰਾਬ ਪੀਣ ਨਾਲ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਚਮੜੀ ‘ਤੇ ਸਾਰਾ ਦਿਨ ਸੋਜ ਦਿਖਾਈ ਦਿੰਦੀ ਹੈ।
4. ਸੋਣ ਦਾ ਤਰੀਕਾ
ਕਈ ਲੋਕ ਜਦੋਂ ਸੌਂ ਕੇ ਉੱਠਦੇ ਹਨ ਤਾਂ ਅੱਖਾਂ ਸੁੱਜੀਆਂ ਹੋਈਆਂ ਲਗਦੀਆਂ ਹਨ। ਜਿਹੜੇ ਲੋਕ ਪੇਟ ਦੇ ਭਾਰ ਸੌਂਦੇ ਹਨ ਉਨ੍ਹਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ।
5. ਰਾਤ ਨੂੰ ਦੇਰ ਨਾਲ ਸੌਣਾ
ਰਾਤ ਨੂੰ ਦੇਰ ਤੱਕ ਸੌਣ ਅਤੇ ਸਵੇਰੇ ਜਲਦੀ ਉੱਠਣ ਜਾਂ ਨੀਂਦ ਪੂਰੀ ਨਾ ਹੋਣ ਕਾਰਨ ਅੱਖਾਂ ਥੱਲੇ ਕਾਲੇ ਘੇਰੇ ਬਣ ਜਾਂਦੇ ਹਨ।

LEAVE A REPLY