2ਨਵੀਂ ਦਿੱਲੀ: ਵੀਰਵਾਰ ਸਵੇਰੇ ਪੂਰਬੀ ਦਿੱਲੀ ਦੇ ਜਗਤਪੁਰੀ ਇਲਾਕੇ ਵਿੱਚ ਇੱਕ ਬੇਕਰੀ ਵਿੱਚ ਜ਼ਬਰਦਸਤ ਵਿਸਫੋਟ ਹੋਇਆ। ਇਸ ਧਮਾਕੇ ਵਿੱਚ ਤਿੰਨ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਦਿੱਲੀ ਅੱਗ ਬਝਾਊ ਵਿਭਾਗ ਨੂੰ ਸਵੇਰੇ ਪੰਜ ਵੱਜ ਕੇ 20 ਮਿੰਟ ‘ਤੇ ਅਫਲਾਤੂਨ ਬਾਜ਼ਾਰ ਵਿੱਚ ਇੱਕ ਓਵਨ ਫਟਣ ਦੀ ਸੂਚਨਾ ਮਿਲੀ। ਇਸ ਓਵਨ ਦੇ ਫਟਣ ਕਾਰਨ ਬੇਕਰੀ ਵਿੱਚ ਅੱਗ ਲੱਗ ਗਈ ਸੀ।
ਪੁਲਿਸ ਤੇ ਅੱਗ ਬਝਾਊ ਦਲ ਦੇ ਮੈਂਬਰਾਂ ਨੇ ਤੁਰੰਤ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਛੇ ਕਰਮਚਾਰੀਆਂ ਨੂੰ ਹੈੱਡਗੇਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਤਿੰਨ ਜੈਨੂਲ, ਸਾਜਿਦ ਤੇ ਰਫਾਕਤ ਦੀ ਮੌਤ ਹੋ ਗਈ। ਬਾਕੀ ਤਿਨਾਂ ਦਾ ਹਸਪਤਾਲ ਵਿੱਛ ਇਲਾਜ ਚੱਲ ਰਿਹਾ ਹੈ।

LEAVE A REPLY