5ਚੰਡੀਗੜ : ਮੁਹਾਲੀ ਦੇ ਫੇਜ਼-6 ਦੇ ਸਰਕਾਰੀ ਕਾਲਜ ਵਿਖੇ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਦੀ ਚੋਣ ਸਰਬ-ਸੰਮਤੀ ਨਾਲ ਕੀਤੀ ਗਈ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਨਵ-ਨਿਯੁਕਤ ਜਥੇਬੰਦੀ ਦੇ ਅਹੁੱਦੇਦਾਰਾਂ ਵਿੱਚ ਅਰਵਿੰਦ ਸਿੰਘ ਬਿੰਦ ਨੂੰ ਜਥੇਬੰਦੀ ਦਾ ਪ੍ਰਧਾਨ, ਗਗਨਦੀਪ ਸੈਣੀ ਨੂੰ ਚੇਅਰਮੈਨ, ਲਵਜਿੰਦਰ ਸਿੰਘ ਨੂੰ ਕੈਂਪਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਰਾਜਾ ਮੁਹਾਲੀ ਨੇ ਨਵ-ਨਿਯੁਕਤ ਜਥੇਬੰਦੀ ਦੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਅਤੇ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਰਾਜਨੀਤੀ ਅਤੇ ਸਮਾਜ ਸੇਵਾ ਵਿੱਚ ਆਪਣੀ ਰੁੱਚੀ ਦਿਖਾ ਰਹੇ ਹਨ। ਪੰਜਾਬ ਨੂੰ ਅੱਜ ਨਸ਼ਿਆਂ ਦੇ ਨਾਂ ਤੇ ਬਦਨਾਮ ਕੀਤਾ ਜਾ ਰਿਹਾ ਹੈ। ਸੋ ਮੈਂ ਜਥੇਬੰਦੀ ਦੇ ਸਮੂਹ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਅਤੇ ਹੋਰ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਪੰਜਾਬ ਦੀ ਸ਼ਾਨ ਨੂੰ ਬਰਕਰਾਰ ਰੱਖਣ। ਇਸ ਉਪਰੰਤ ਨਵ-ਨਿਯੁਕਤ ਪ੍ਰਧਾਨ ਅਰਵਿੰਦ ਸਿੰਘ ਬਿੰਦ ਨੇ ਰਾਜਾ ਮੁਹਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਹੋਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਦਿਨ-ਰਾਤ ਇੱਕ ਕਰਕੇ ਸਮਾਜ ਵਿੱਚ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਭਾਰੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ। ਰਾਜਾ ਮੁਹਾਲੀ ਨੇ ਸਿਰਪਾਓ ਪਾ ਕੇ ਨਵ-ਨਿਯੁਕਤ ਅਹੁੱਦੇਦਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ/ਸੁਖਵਿੰਦਰ ਸਿੰਘ ਬਿੱਟੂ ਬਜਹੇੜੀ ਗਰੁੱਪ, ਸੰਨੀ ਧਨੌਆ, ਜਸਵਿੰਦਰ ਫਾਂਟਵਾਂ, ਅਨਮੋਲ ਗਿੱਲ ਸਿਮਰਦੀਪ ਸਿੰਘ, ਰਵਿੰਦਰ ਸਿੰਘ, ਰਣਬੀਰ ਸਿੰਘ, ਤੇਗ ਟੱਪਰੀਆਂ, ਹਰਪ੍ਰੀਤ ਸਿੰਘ, ਲਖਵੀਰ ਸਿੰਘ, ਨਵਦੀਪ ਸਿੰਘ, ਪ੍ਰਦੀਪ ਸੰਤੇ ਮਾਜਰਾ, ਹਰਮਨ ਸਿੱਧੂ, ਜਤਿੰਦਰ ਸਿੰਘ, ਕਪਿਲ ਕੁਮਾਰ ਅਤੇ ਹੋਰ ਨੌਜਵਾਨ ਹਾਜ਼ਰ ਸਨ।

LEAVE A REPLY