thudi-sahat-300x150ਚੰਡੀਗੜ੍ਹ ਂ ਬਦਲਦੇ ਲਾਈਫ਼ ਸਟਾਈਲ ਦੇ ਕਾਰਣ ਲੋਕਾਂ ਦਾ ਪੌਸ਼ਟਿਕ ਭੋਜਨ ‘ਚ ਰੁਝਾਨ ਘੱਟ, ਕੰਪਿਊਟਰ ‘ਤੇ ਲਗਾਤਾਰ ਆਪਣਾ ਸਮਾਂ ਬਿਤਾਉਣ, ਮੋਬਾਈਲ ਫ਼ੋਨ ਅਤੇ ਜ਼ਿਆਦਾ ਦੇਰ ਤੱਕ ਟੀ.ਵੀ ਦੇਖਣ ਦੀ ਵਜ੍ਹਾ ਕਰਕੇ ਘੱਟ ਉਮਰ ‘ਚ ਹੀ ਬੱਚਿਆ ਨੂੰ ਐਨਕਾਂ ਲੱਗ ਰਹੀਆਂ ਹਨ। ਧਿਆਨ ਨਾ ਦੇਣ ਕਰਕੇ ਇਸ ਦਾ ਨੰਬਰ ਵੀ ਲਗਾਤਾਰ ਵੱਧ ਰਿਹਾ ਹੈ। ਅੱਜ ਅਸੀਂ ਤੁਹਾਨੂੰ ਅੱਖਾਂ ਦੀ ਰੋਸ਼ਣੀ ਤੇਜ਼ ਕਰਨ ਦੇ ਉਪਾਅ ਦੱਸਣ ਜਾ ਰਹੇ ਹਾਂ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਹੋ ਸਕਦਾ ਹੈ ਕਿ ਚਸ਼ਮਾ ਵੀ ਉਤਰ ਜਾਵੇ।
1. ਆਂਵਲਾ ਂ ਸਵੇਰੇ ਖਾਲੀ ਪੇਟ ਇਸ ਦਾ ਰਸ ਪੀਣ ਜਾਂ ਇਸ ਦਾ ਮੁਰੱਬਾ ਖਾਣ ਨਾਲ ਅੱਖਾਂ ਦੀ ਨਜ਼ਰ ਤੇਜ਼ ਹੁੰਦੀ ਹੈ।
2. ਇਲਾਇਚੀ ਂ ਇੱਕ ਇਲਾਇਚੀ ਅਤੇ ਇੱਕ ਚਮਚ ਸੌਂਫ਼ ਨੂੰ ਇੱਕ ਗਲਾਸ ਦੁੱਧ ਦੇ ਨਾਲ ਪੀਣ ਨਾਲ ਐਨਕ ਉਤਰ ਜਾਂਦੀ ਹੈ।
3. ਪਾਲਕ ਅਤੇ ਮੇਥੀ ਂ ਰੋਜ਼ ਪਾਲਕ ਅਤੇ ਮੇਥੀ ਦਾ ਸੇਵਨ ਕਰਨ ਨਾਲ ਅੱਖਾਂ ਦੀ ਨਜ਼ਰ ਤੇਜ਼ ਹੁੰਦੀ ਹੈ ਅਤੇ ਐਨਕ ਉਤਰ ਜਾਂਦੀ ਹੈ।
4. ਅਖਰੋਟ ਂ ਅਖਰੋਟ ਦੇ ਤੇਲ ਨਾਲ ਅੱਖਾਂ ਦੇ ਆਸ-ਪਾਸ ਮਾਲਿਸ਼ ਕਰਨ ਨਾਲ ਨਜ਼ਰ ਵੱਧਦੀ ਹੈ ਅਤੇ ਅੱਖਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦਿਆਂ ਹਨ।
5. ਗਾਜਰ ਦਾ ਜੂਸ ਂ ਰੋਜ਼ ਇੱਕ ਗਿਲਾਸ ਗਾਜਰ ਦਾ ਜੂਸ ਪੀਣ ਨਾਲ ਨਜ਼ਰ ਤੇਜ਼ ਹੁੰਦੀ ਹੈ ਅਤੇ ਐਨਕ ਉਤਰ ਜਾਂਦੀ ਹੈ।
6. ਬਾਦਾਮ ਂ ਪਾਣੀ ‘ਚ ਭਿੱਜੇ ਹੋਏ ਬਾਦਾਮ ਖਾਣ ਨਾਲ ਦਿਮਾਗ ਤਾਂ ਤੇਜ਼ ਹੁੰਦਾ ਹੀ ਹੈ ਅੱਖਾਂ ਦੀ ਨਜ਼ਰ ਵੀ ਤੇਜ਼ ਹੁੰਦੀ ਹੈ। ਰੋਜ਼ ਸਵੇਰੇ ਪਾਣੀ ‘ਚ ਭਿੱਜੇ ਬਾਦਾਮ ਖਾਣੇ ਚਾਹੀਦੇ ਹਨ।
7. ਸੌਂਫ਼ ਮਿਸ਼ਰੀ ਂ ਇੱਕ ਚਮਚ ਸੌਂਫ਼, ਮਿਸ਼ਰੀ ਅਤੇ 4-5 ਭਿੱਜੇ ਬਾਦਾਮ ਰੋਜ਼ ਰਾਤ ਨੂੰ ਦੁੱਧ ਦੇ ਨਾਲ ਖਾਣ ਨਾਲ ਅੱਖਾਂ ਲਈ ਟਾਨਿਕ ਦਾ ਕੰਮ ਕਰਦਾ ਹੈ।
8. ਸ਼ਹਿਦ ਅਤੇ ਮੁਲੱਠੀ ਂ ਸ਼ਹਿਦ, ਮੁਲੱਠੀ ਅਤੇ ਅੱਧਾ ਚਮਚ ਦੇਸੀ ਘਿਓ ਦੁੱਧ ‘ਚ ਘੋਲ ਕੇ ਪੀਣ ਨਾਲ ਚਸ਼ਮਾ ਉਤਰ ਜਾਂਦਾ ਹੈ।
9. ਦੇਸੀ ਘਿਓ ਂ ਰਾਤ ਨੂੰ ਕੰਨਾਂ ਦੇ ਪਿੱਛੇ ਦੇਸੀ ਘਿਓ ਦੇ ਨਾਲ ਮਾਲਿਸ਼ ਕਰਨ ਨਾਲ ਐਨਕ ਦਾ ਨੰਬਰ ਘੱਟ  ਹੁੰਦਾ ਹੈ।
10. ਤ੍ਰਿਫ਼ਲਾ ਚੂਰਣ ਂ ਤ੍ਰਿਫ਼ਲਾ ਚੂਰਣ ਬਣਾ ਕੇ ਰੋਜ਼ ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਣੀ ਤੇਜ਼ ਹੁੰਦੀ ਹੈ।

LEAVE A REPLY