2ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਯੁੱਧ ਪ੍ਰਭਾਵਿਤ ਯਮਨ ਤੋਂ ਅਜੇ ਤੱਕ 4500 ਭਾਰਤੀਆਂ ਤੇ 2500 ਵਿਦੇਸ਼ੀ ਲੋਕਾਂ ਨੂੰ ਕੱਢ ਦਿੱਤਾ ਹੈ। ਫਿਲਹਾਲ ਇਸ ਸਮੇਂ ਉਥੇ ਫੰਸੇ ਲੋਕਾਂ ਨੂੰ ਕੱਢਣ ਦੀ ਸਥਿਤੀ ਵਿੱਚ ਸਰਕਾਰ ਨਹੀਂ ਹੈ। ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਟਵੀਟਰ ‘ਤੇ ਦੱਸਿਆ ਕਿ ਅਸੀਂ ਅਜੇ ਤੱਕ 4500 ਤੋਂ ਵੱਧ ਭਾਰਤੀਆਂ ਤੇ 2500 ਤੋਂ ਵੱਧ ਵਿਦੇਸ਼ੀਆਂ ਨੂੰ ਯਮਨ ਤੋਂ ਕੱਢ ਦਿੱਤਾ ਹੈ। ਯਮਨ ਦੇ ਹਲਾਤਾਂ ਨੂੰ ਦੇਖਦਿਆਂ ਅਸੀਂ ਲਗਾਤਾਰ ਭਾਰਤੀਆਂ ਤੋਂ ਯਮਨ ਛੱਡਣ ਦੀ ਬੇਨਤੀ ਵੀ ਕੀਤੀ ਸੀ। ਉਥੇ ਦੇ ਹਾਲਤਾਂ ਨੂੰ ਦੇਖਦਿਆਂ ਅਸੀਂ ਸਾਨਾ ਵਿੱਚ ਆਪਣੇ ਦੂਤਾਵਾਸ ਤੱਕ ਨੂੰ ਬੰਦ ਕਰਨਾ ਪਿਆ। ਇਸਦੇ ਬਾਵਜੂਦ ਕਈ ਲੋਕਾਂ ਨੇ ਉਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਤੇ ਜਿਨਾਂ ਲੋਕਾਂ ਨੂੰ ਕੱਢਿਆ ਗਿਆ ਉਹ ਵਾਪਸ ਯਮਨ ਪਰਤ ਗਏ।

LEAVE A REPLY