3ਚੰਡੀਗੜ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਆਪਣੇ ਬਿਆਨ ਵਿੱਚ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਕਿਸਾਨਾਂ ਕੋਲੋਂ ਮਾਫੀ ਮੰਗਣ ਲਈ ਕਿਹਾ ਹੈ | 15 ਅਗਸਤ ਦੇ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੰਨਾਂ ਕਿਸਾਨਾਂ ਦੀ ਸਾਰੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ | ਜਦਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ | ਇਸ ਦਾ ਸਬੂਤ ਪਾਰਲੀਮੈਂਟ ਵਿੱਚ ਰਾਜ ਸਭਾ ਵਿੱਚ ਕੇਂਦਰੀ ਮੰਤਰੀ ਸ਼੍ਰੀ ਸੀ ਆਰ ਚੌਧਰੀ, ਮਿਤੀ 7 ਅਗਸਤ 2016 ਨੂੰ ਲਿਖਤੀ ਰੂਪ ਵਿੱਚ ਦੱਸ ਚੁੱਕੇ ਹਨ ਕਿ ਸਾਲ 2015-16 ਦੀ ਉੱਤਰ ਪ੍ਰਦੇਸ਼ 2877 ਕਰੋੜ, ਤਾਮਿਲਨਾਡੂ 1030 ਕਰੋੜ, ਮਹਾਂਰਾਸ਼ਟਰ 411 ਕਰੋੜ ਅਤੇ ਪੰਜਾਬ 226 ਕਰੋੜ,ਉੱਤਰਾਖੰਡ 209 ਕਰੋੜ,ਗੁਜਰਾਤ 203 ਕਰੋੜ,ਹਰਿਆਣਾ 126 ਕਰੋੜ ਅਤੇ ਕਰਨਾਟਕਾ 18 ਕਰੋੜ ਗੰਨੇ ਦੀ ਬਕਾਇਆ ਰਾਸ਼ੀ ਹੈ | ਇਸ ਤਰਾਂ ਸਾਲ 2015 -16 ਦੀ 5368 ਕਰੋੜ, ਸਾਲ 2014-15 ਦੀ 577 ਕਰੋੜ ਅਤੇ ਸਾਲ 2013-14 ਦੀ 653 ਕਰੋੜ ਦੀ ਕੁੱਲ ਰਾਸ਼ੀ ਬਕਾਇਆ ਪਈ ਹੈ|
ਇਸ ਤਰਾਂ ਪ੍ਰਧਾਨ ਮੰਤਰੀ ਵੱਲੋਂ ਆਪਣੇ ਭਾਸ਼ਣ ਵਿੱਚ ਕਿਸਾਨਾਂ ਨਾਲ ਝੂਠ ਬੋਲਿਆ ਗਿਆ ਹੈ | ਇਸ ਮੁੱਦੇ ਉੱਤੇ ਸ਼੍ਰੀ ਮੋਦੀ ਨੂੰ ਦੇਸ਼ ਦੇ ਕਿਸਾਨਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ | ਕਿਓਂਕਿ ਲਾਲ ਕਿਲੇ ਤੋਂ ਦਿੱਤਾ ਗਿਆ ਭਾਸ਼ਣ ਦੇਸ਼ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਅਹਿਦ ਹੁੰਦਾ ਹੈ | ਇਸ ਤਰਾਂ ਸ਼੍ਰੀ ਮੋਦੀ ਨੇ ਦੇਸ਼ ਦੇ ਹਜਾਰਾਂ ਕਿਸਾਨਾਂ ਨਾਲ ਧੋਖਾ ਕੀਤਾ ਹੈ | ਇਸ ਤੋਂ ਇਹ ਗੱਲ ਸਪਸ਼ਟ ਹੈ ਕਿ ਜਾਂ ਤਾਂ ਪ੍ਰਧਾਨ ਮੰਤਰੀ ਨੂੰ ਅਸਲੀਅਤ ਪਤਾ ਨਹੀਂ ਹੈ ਜਾਂ ਫਿਰ ਉਹਨਾਂ ਨੇ ਜਾਣ ਬੁੱਝ ਕੇ ਝੂਠ ਬੋਲਿਆ ਹੈ ਪਰੰਤੂ ਦੋਵੇਂ ਤਰਾਂ ਨਾਲ ਹੀ ਇਹ ਘਟਨਾ ਦੇਸ਼ ਦੇ ਕਿਸਾਨਾਂ ਨਾਲ ਮਜਾਕ ਹੈ |
ਇਸ ਵਾਸਤੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਕਿਸਾਨਾਂ ਬਾਰੇ ਕੁਝ ਵੀ ਬੋਲਣ ਤੋਂ ਪਹਿਲਾਂ ਸਬੰਧਿਤ ਵਿਚਾਗ ਤੋਂ ਅਸਲੀਅਤ ਜਾਂ ਲੈਣ ਤਾਂ ਬਿਹਤਰ ਹੋਵੇਗਾ | ਸ. ਮਾਨ ਨੇ ਕਿਹਾ ਕਿ ਆਮ ਤੌਰ ਤੇ ਰਾਜਨੀਤਿਕ ਪਾਰਟੀਆਂ ਵੋਟਾਂ ਲੈਣ ਖਾਤਰ ਕਿਸਾਨਾਂ ਨਾਲ ਝੂਠੇ ਸਾਚੇ ਵਾਅਦੇ ਕਰਦੀਆਂ ਹਨ ਜਿਵੇਂ ਭਾਜਪਾ ਨੇ ਵੀ ਕੀਤਾ ਸੀ ਪਰੰਤੂ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਵੀ ਝੂਠੇ ਐਲਾਨ ਕਰੀ ਜਾਣਾ ਕਿਥੋਂ ਦੀ ਸਿਆਣਪ ਹੈ ?
ਉਹਨਾਂ ਕਿਹਾ ਕਿ ਦੇਸ਼ ਦਾ ਕਿਸਾਨ ਦੁਖੀ ਹੈ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਪਰੰਤੂ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਕਿਸਾਨਾਂ ਦਾ ਹਾਲ ਜਾਨਣ ਦੀ ਬਜਾਏ ਦੁਨੀਆਂ ਦੀ ਸੈਰ ਤੇ ਨਿਕਲੇ ਰਹਿੰਦੇ ਹਨ ਅਤੇ ਦੂਸਰੇ ਦੇਸ਼ਾਂ ਨੂੰ ਸਹਾਇਤਾ ਦੀਆਂ ਪੇਸ਼ਕਸ਼ਾਂ ਕਰਦੇ ਰਹਿੰਦੇ ਹਨ ਪਰੰਤੂ ਆਪਣੇ ਦੇਸ਼ ਦੇ ਕਿਸਾਨਾਂ ਬਾਰੇ ਸਹੀ ਜਾਣਕਾਰੀ ਵੀ ਨੀ ਰੱਖ ਰਹੇ | ਇਸ ਤਰਾਂ ਇਹ ਸਿਰਫ ਦੇਸ਼ ਦੇ ਕਿਸਾਨ ਨਾਲ ਹੀ ਨਹੀਂ ਬਲਕਿ ਦੇਸ਼ ਨਾਲ ਧੋਖਾ ਹੈ |

LEAVE A REPLY